ਮੋਹਾਲੀ ’ਚ ਨਾਲਾਬਿਗ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ/ ਬੈਸਟ ਟੈਕ ਮਾਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਦਿੱਤੀ ਜਾਨ/ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਬੱਚਾ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

0
9

ਮੋਹਾਲੀ ਦੇ ਫੇਜ-11 ਸਥਿਤ ਬੈਸਟ ਟੈਕ ਮਾਲ ਵਿਚ ਅੱਜ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ  ਮਾਲ ਦੀ ਚੌਥੀ ਮੰਜਲ ਤੋਂ ਇਕ 17 ਸਾਲਾ ਨਾਬਾਲਿਗ ਨੇ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਅਭੀਜੀਤ ਵਜੋਂ ਹੋਈ ਐ ਜੋ 12ਵੀਂ ਜਮਾਤ ਦਾ ਵਿਦਿਆਰਥੀ ਸੀ। ਮੁਢਲੀ ਜਾਂਚ ਮੁਤਾਬਕ ਇਹ ਬੱਚਾ ਕਾਫੀ ਦੇਰ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਚਲਿਆ ਆ ਰਿਹਾ ਸੀ, ਜਿਸ ਦੇ ਚਲਦਿਆਂ ਉਸ ਨੇ ਇਹ ਖਤਰਨਾਕ ਕਦਮ ਚੁੱਕਿਆ ਐ। ਜਾਣਕਾਰੀ ਅਨੁਸਾਰ ਇਹ ਬੱਚਾ ਅੱਜ ਸਵੇਰੇ ਸਾਢੇ-9 ਵਜੇ ਦੇ ਕਰੀਬ ਮਾਲ ਵਿਚ ਆਇਆ ਅਤੇ ਚੌਥੀ ਮੰਜਲ ਤੇ ਜਾ ਕੇ ਅਚਾਨਕ ਹੇਠਾਂ ਛਾਲ ਮਾਰ ਦਿੱਤੀ। ਮੌਕੇ ਤੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ ਚੁੱਕ ਕੇ ਮੋਹਾਲੀ ਦੇ ਫੇਜ-6 ਸਥਿਤ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।  ਬੱਚੇ ਦੇ ਛਾਲ ਮਾਰਨ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ।  ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

 

LEAVE A REPLY

Please enter your comment!
Please enter your name here