ਪੰਜਾਬ ਜਲੰਧਰ ਦੇ ਗੁਰਾਇਆ ’ਚ ਮਹਿਲਾ ਨਾਲ ਦਿਨ-ਦਿਹਾੜੇ ਖੋਹ; ਸਕੂਟਰੀ ਸਵਾਰ ਨੌਜਵਾਨ ਪਰਸ ਝਪਟ ਕੇ ਫਰਾਰ; ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - July 12, 2025 0 9 Facebook Twitter Pinterest WhatsApp ਜਲੰਧਰ ਸ਼ਹਿਰ ਅੰਦਰ ਚੋਰ-ਲੁਟੇਰਿਆਂ ਦੀਆਂ ਗਤੀਵਿਧੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਜਲੰਧਰ ਦਿਹਾਤੀ ਅਧੀਨ ਆਉਂਦੇ ਗੁਰਾਇਆ ਦੇ ਰੁੜਕਾ ਰੋਡ ਤੋਂ ਸਾਹਮਣੇ ਆਇਆ ਐ, ਜਿੱਥੇ ਦਿਨ-ਦਿਹਾੜੇ ਐਕਟਿਵਾ ਸਵਾਰ ਨੌਜਵਾਨ ਇਕ ਮਹਿਲਾ ਦਾ ਪਰਸ ਝਪਟ ਕੇ ਫਰਾਰ ਹੋ ਗਏ। ਪਰਸ ਵਿਚ ਨਕਦੀ ਤੋ ਇਲਾਵਾ ਮੋਬਾਈਲ ਫੋਨ ਤੇ ਜ਼ਰੂਰੀ ਕਾਗਜਾਤ ਸਨ। ਖੋਹ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਪੀੜਤਾ ਨੇ ਪੁਲਿਸ ਕੋਲ ਇਤਲਾਹ ਦੇ ਕੇ ਕਾਰਵਾਈ ਮੰਗੀ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁੱਟ ਦਾ ਸ਼ਿਕਾਰ ਹੋਈ ਮਹਿਲਾ ਸਰਬਜੀਤ ਨੇ ਦੱਸਿਆ ਉਹ ਰੁੜਕਾ ਰੋਡ ਤੇ ਇੱਕ ਦੁਕਾਨ ਤੋਂ ਕੱਪੜੇ ਲੈਣ ਲਈ ਆਏ ਸੀ। ਜਦੋਂ ਕੱਪੜੇ ਖਰੀਦਣ ਤੋਂ ਬਾਅਦ ਦੁਕਾਨ ਦੇ ਬਾਹਰ ਖੜੀ ਸੀ ਤਾਂ ਇੱਕ ਕਾਲੇ ਰੰਗ ਦੀ ਸਕੂਟਰੀ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨ ਉਸ ਦੇ ਹੱਥ ਚੋਂ ਪਰਸ ਖੋਹ ਕੇ ਫਰਾਰ ਹੋ ਗਏ। ਪਰਸ ਵਿੱਚ ਨਗਦੀ ਮੋਬਾਇਲ ਅਤੇ ਉਸਦਾ ਆਧਾਰ ਕਾਰਡ ਸੀ। ਖੋਹ ਦੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਐ। ਪੀੜਤ ਦੇ ਪਤੀ ਰੋਸ਼ਨ ਲਾਲ ਨੇ ਕਿਹਾ ਕਿ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਫੌਰੀ ਮੌਕੇ ’ਤੇ ਪਹੁੰਚ ਗਏ ਪਰ ਤਦ ਤੱਕ ਨੌਜਵਾਨ ਫਰਾਰ ਹੋ ਚੁੱਕੇ ਸੀ। ਇਸ ਸਬੰਧੀ ਉਨ੍ਹਾਂ ਨੇ ਗੁਰਾਇਆ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਐ।