ਅੰਮ੍ਰਿਤਸਰ ਦੇ ਸਿਵਲ ਹਸਪਤਾਲ ਮਨਾਇਆ ਵਿਸ਼ਵ ਆਬਾਦੀ ਦਿਹਾੜਾ, ਸਿਵਲ ਸਰਜਨ ਨੇ ਲੋਕਾਂ ਨੂੰ ਕੇਵਲ ਦੋ ਬੱਚੇ ਹੀ ਪੈਦਾ ਕਰਨ ਦੀ ਕੀਤੀ ਅਪੀਲ, ਫੈਮਲੀ ਪਲਾਨਿੰਗ ਰਾਹੀਂ ਛੋਟੇ ਪਰਿਵਾਰ ਦੀ ਚੰਗੀ ਪਰਵਰਿਸ਼ ਦੀ ਦਿੱਤੀ ਸਲਾਹ

0
8

 

ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਵਿਸ਼ਵ ਆਬਾਦੀ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਸਿਵਲ ਸਰਜਨ ਸਮੇਤ ਬਾਕੀ ਸਟਾਫ ਨੇ ਸ਼ਿਰਕਤ ਕੀਤੀ। ਇਸ ਮੌਕੇ ਲੋਕਾਂ ਨੂੰ ਫੈਮਲੀ ਪਲਾਨਿੰਗ ਜ਼ਰੀਏ ਛੋਟੇ ਪਰਿਵਾਰ ਰੱਖਣ ਦੀ ਅਪੀਲ ਕੀਤੀ ਗਈ ਤਾਂ ਜੋ ਬੱਚਿਆਂ ਦੀ ਚੰਗੇ ਢੰਗ ਨਾਲ ਸਹੀ ਪਾਲਣ ਪੋਸ਼ਣ ਕੀਤਾ ਜਾ ਸਕੇ।  ਇਸ ਮੌਕੇ ਹਸਪਤਾਲ ਡਾ. ਕਿਰਨਜੋਤ ਕੌਰ ਅਤੇ ਉਹਨਾਂ ਦੀ ਟੀਮ ਵੱਲੋਂ ਹਸਪਤਾਲ ਦੇ ਗਾਇਨੇ ਵਾਰਡ ਵਿਚ ਮਹਿਲਾਵਾ ਨੂੰ ਪਰਿਵਾਰ ਨਿਯੋਜਨ ਬਾਰੇ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਫੈਮਲੀ ਪਲਾਨਿੰਗ ਦੇ ਨਾਲ ਬੱਚਿਆ ਦੀ ਚੰਗੀ ਪਰਵਰਿਸ਼ ਦੀ ਅਪੀਲ ਕੀਤੀ।
ਇਸ ਮੌਕੇ ਗੱਲਬਾਤ ਕਰਦਿਆ ਸਿਵਲ ਸਰਜਨ ਅੰਮ੍ਰਿਤਸਰ ਡਾਂ ਕਿਰਨਜੋਤ ਕੌਰ ਨੇ ਦੱਸਿਆ ਕਿ ਅਜ ਵਿਸ਼ਵ ਅਬਾਦੀ ਦਿਵਸ ਮੌਕੇ ਲੋਕਾ ਨੂੰ ਫੈਮਲੀ ਪਲਾਨਿੰਗ ਅਤੇ ਬਚਿਆ ਵਿਚ ਸਪੈਸ ਰਖਣ ਭਾਰੇ ਜਾਗਰੂਕਤਾ ਫੈਲਾਉਣ ਲਈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਇਕ ਪੰਦਰਵਾੜਾ ਮਨਾਉਂਦਿਆ ਮਹਿਲਾਵਾ ਨੂੰ ਇਸ ਪ੍ਰਤੀ ਜਾਗਰੂਕ ਕੀਤਾ। ਉਹਨਾ ਨੂੰ ਦਸਿਆ ਕਿ ਬੱਚਿਆਂ ਦੇ ਬਿਹਤਰ ਭਵਿੱਖ ਲਈ ਫੈਮਲੀ ਪਲਾਨਿੰਗ ਬਹੁਤ ਜ਼ਰੂਰੀ ਐ। ਉਹਨਾ ਦਸਿਆ ਕਿ ਲੋਕ ਪੁੱਤਰ ਦੇ ਚਾਅ ਵਿਚ ਧੀਆਂ ਪੈਦਾ ਕੀ ਜਾ ਰਹੇ ਨੇ ਜੋ ਅਬਾਦੀ ਵਧਣ ਦੇ ਨਾਲ ਨਾਲ ਬੱਚਿਆਂ ਦਾ ਸਹੀ ਪਾਲਣ-ਪੋਸ਼ਣ ਨਾ ਹੋਣ ਦਾ ਕਾਰਨ ਬਣਦਾ ਐ।  ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਧੀਆਂ ਤੇ ਪੁੱਤਰਾਂ ਵਿਚ ਕੋਈ ਫਰਕ ਨਹੀਂ ਐ ਅਤੇ ਦੋਵਾਂ ਨੂੰ ਇਕ ਸਮਾਨ ਪਿਆਰ ਦੇ ਕੇ ਅੱਗੇ ਵਧਣ ਦੇ ਬਰਾਬਰ ਮੌਕੇ ਦੇਣੇ ਚਾਹੀਦੇ ਨੇ।

LEAVE A REPLY

Please enter your comment!
Please enter your name here