ਪੰਜਾਬ ਮਾਨਸਾ ’ਚ ਧਰਨਾਕਾਰੀ ਲੋਕ ਦੇ ਪੁਲਿਸ ਆਹਮੋ-ਸਾਹਮਣੇ/ ਬਰਸਾਤੀ ਪਾਣੀ ਦੀ ਨਿਕਾਸੀ ਲਈ ਧਰਨਾ ਲਾ ਕੇ ਬੈਠੇ ਸੀ ਲੋਕ/ ਲੋਕਾਂ ਨੇ ਪੁਲਿਸ ਅਧਿਕਾਰੀ ਤੇ ਲਾਏ ਗ਼ਲਤ ਵਿਵਹਾਰ ਦੇ ਇਲਜ਼ਾਮ By admin - July 12, 2025 0 11 Facebook Twitter Pinterest WhatsApp ਮਾਨਸਾ ਸ਼ਹਿਰ ਵਿਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਥੇ ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਲੋਕ ਦੇ ਪੁਲਿਸ ਪ੍ਰਸ਼ਾਸਨ ਆਹਮੋ-ਸਾਹਮਣੇ ਹੋ ਗਏ। ਧਰਨਾਕਾਰੀ ਲੋਕਾਂ ਦਾ ਕਹਿਣਾ ਸੀ ਕਿ ਥਾਣਾ ਸਿਟੀ-ਵਨ ਦੇ ਐਸਐਚਓ ਨੇ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕਰਦਿਆਂ ਲੋਕਾਂ ਨਾਲ ਗਲਤ ਵਿਵਹਾਰ ਕੀਤਾ ਐ। ਧਰਨਾਕਾਰੀਆਂ ਦੇ ਦੱਸਣ ਮੁਤਾਬਕ ਥਾਣਾ ਮੁਖੀ ਨੇ ਉਨ੍ਹਾਂ ਜਾਤੀ ਸੂਚਕ ਸ਼ਬਦ ਬੋਲਦਿਆਂ ਧਰਨਾ ਚੁੱਕਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਧਰਨਾਕਾਰੀਆਂ ਵਿਚ ਰੋਸ ਫੈਲ ਗਿਆ। ਉਧਰ ਥਾਣਾ ਮੁਖੀ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਜਾਤੀ ਸੂਚਕ ਨਹੀਂ ਬੋਲੇ ਅਤੇ ਉਨ੍ਹਾਂ ਨੇ ਕੇਵਲ ਇਕ ਪਾਸੇ ਧਰਨਾ ਲਾਉਣ ਨੂੰ ਕਿਹਾ ਸੀ। ਧਰਨਾਕਾਰੀਆਂ ਨੇ ਕਿਹਾ ਕਿ ਇਹ ਸਾਰਾ ਕੁੱਝ ਹਲਕਾ ਵਿਧਾਇਕ ਦੀ ਸ਼ਹਿ ਤੇ ਕੀਤਾ ਜਾ ਰਿਹਾ ਪਰ ਜਦੋਂ ਤਕ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਹੋ ਜਾਂਦਾ , ਉਹ ਧਰਨਾ ਨਹੀਂ ਚੁੱਕਣਗੇ। ਇਸੇ ਦੌਰਾਨ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ।