ਖਰੜ ’ਚ ਦਿਨ ਦਿਹਾੜੇ ਮਹਿਲਾ ਤੋਂ ਝਪਟੀ ਸੋਨੇ ਦੀ ਚੈਨੀ/ ਐਕਟਿਵਾ ’ਤੇ ਜਾਂਦਿਆਂ ਨੂੰ ਰਸਤੇ ’ਚ ਘੇਰ ਕੇ ਬਣਾਇਆ ਨਿਸ਼ਾਨਾ/ ਮੋਟਰ ਸਾਇਕਲ ਸਵਾਰ ਚੈਨੀ ਝਪਟ ਕੇ ਹੋਏ ਫਰਾਰ

0
9

ਪੰਜਾਬ ਪੁਲਿਸ ਦੀ ਨਸ਼ੇ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਸਮਾਜ ਵਿਰੋਧੀ ਅਨਸਰਾਂ ਦੇ ਦਿਲਾਂ ਵਿਚ ਪੁਲਿਸ ਦਾ ਡਰ ਪੈਦਾ ਕਰਨ ਵਿਚ ਨਾਕਾਮ ਸਾਬਤ ਹੋ ਰਹੀ ਐ। ਇਸ ਦੀ ਤਾਜ਼ਾ ਮਿਸਾਲ ਮੋਹਾਲੀ ਅਧੀਨ ਆਉਂਦੇ ਖਰੜ ਸ਼ਹਿਰ ਤੋਂ ਸਾਹਮਣੇ ਆਈ ਐ, ਜਿੱਥੇ ਮੋਟਰ ਸਾਈਕਲ ਸਵਾਰ ਲੁਟੇਰੇ ਐਕਟਿਵਾ ਤੇ ਪਤੀ ਨਾਲ ਜਾ ਰਹੀ ਔਰਤ ਦੀ ਚੈਨੀ ਝਪਟ ਕੇ ਫਰਾਰ ਹੋ ਗਏ। ਖੋਹ ਦੀ ਇਹ ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ, ਜਿਸ ਵਿਚ ਦੋ ਲੁਟੇਰੇ ਪਹਿਲਾਂ ਐਕਟਿਵਾ ਸਵਾਰਾਂ ਨੂੰ ਸਾਈਡ ਲੈਣ ਬਹਾਨੇ ਰੋਕਦੇ ਨੇ ਅਤੇ ਮੋਟਰ ਸਾਈਕਲ ਦੇ ਪਿੱਛੇ ਬੈਠਾ ਪਗੜੀਧਾਰੀ ਸਖਸ਼ ਮੋਟਰ ਸਾਈਕਲ ਤੋਂ ਉਤਰ ਕੇ ਮਹਿਲਾ ਦੀ ਚੈਨੀ ਝਪਟ ਕੇ ਮੋਟਰ ਸਾਈਕਲ ਪਿੱਛੇ ਬੈਠ ਕੇ ਫਰਾਰ ਹੋ ਜਾਂਦਾ ਐ। ਇਹ ਸਭ ਐਨੀ ਤੇਜੀ ਨਾਲ ਵਾਪਰਿਆਂ ਕਿ ਜਦੋਂ ਤਕ ਐਕਟਿਵਾ ਸਵਾਰਾਂ ਨੂੰ ਕੁੱਝ ਸਮਝ ਲੱਗੀ, ਉਦੋਂ ਤਕ ਦੇਰ ਹੋ ਚੁੱਕੀ ਸੀ। ਇਸੇ ਦੌਰਾਨ ਐਕਟਿਵਾ ਸਵਾਰ ਪਤੀ-ਪਤਨੀ ਸੜਕ ਤੇ ਡਿੱਗ ਪਏ, ਗਨੀਮਤ ਇਹ ਰਹੀ ਕਿ ਉਨ੍ਹਾਂ ਦੇ ਕੋਈ ਸੱਟ ਨਹੀਂ ਲੱਗੀ। ਗਲੀ ਵਿਚ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਸਥਾਨਕ ਵਾਸੀਆਂ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਲੁਟੇਰੇ ਫਰਾਰ ਹੋਣ ਵਿਚ ਸਫਲ ਹੋ ਗਏ। ਘਟਨਾ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਐ। ਉਧਰ ਘਟਨਾ ਦੀ ਸ਼ਿਕਾਇਤ ਮਿਲਣ ਬਾਅਦ ਸਥਾਨਕ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here