ਪਟਿਆਲਾ ਸ਼ਹਿਰ ਦੇ 23 ਨੰਬਰ ਫਾਟਕ ਨੇੜੇ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਗੁਰਪ੍ਰੀਤ ਕੌਰ ਨਾਮਕ ਵਿਆਹੁਤਾ ਨੇ ਆਪਣੀ 10 ਮਹੀਨੇ ਦੀ ਧੀ ਸਮੇਤ ਰੇਲਵੇ ਟਰੈਕ ‘ਤੇ ਜਾ ਕੇ ਖੁਦਕੁਸ਼ੀ ਕਰ ਲਈ। ਮਾਂ-ਧੀ ਦੀ ਲਾਸ਼ ਮਿਲਣ ‘ਤੇ ਇਲਾਕੇ ‘ਚ ਸੋਗ ਦੀ ਲਹਿਰ ਛਾ ਗਈ। ਸੂਚਨਾ ਮਿਲਣ ‘ਤੇ ਰੇਲਵੇ ਪੁਲਿਸ ਨੇ ਮੌਕੇ \ਤੇ ਪਹੁੰਚ ਕੇ ਦੋਵੇਂ ਲਾਸ਼ਾਂ ਨੂੰ ਰਜਿੰਦਰਾ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਗੁਰਪ੍ਰੀਤ ਨੇ ਪੰਜ ਸਾਲ ਪਹਿਲਾਂ ਲਵ ਮੈਰਿਜ ਕੀਤੀ ਸੀ ਅਤੇ ਉਸ ਦੇ ਦੋ ਬੱਚੇ ਸਨ। ਮ੍ਰਿਤਕਾ ਆਪਣੇ ਪਤੀ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਸੀ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਮ੍ਰਿਤਕਾ ਦੇ ਪਿਤਾ ਮੁਤਾਬਕ ਗੁਰਪ੍ਰੀਤ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਸੰਬੰਧ ਸਨ। ਦੋ ਦਿਨ ਪਹਿਲਾਂ ਗੁਰਪ੍ਰੀਤ ਨੇ ਆਪਣੇ ਪਤੀ ਦੇ ਮੋਬਾਈਲ ‘ਚ ਚੈਟ ਦੇਖੀ ਸੀ ਅਤੇ ਇਸ ਬਾਰੇ ਪੁੱਛਣ ‘ਤੇ ਪਤੀ ਨੇ ਉਸ ਨਾਲ ਕੁੱਟਮਾਰ ਕੀਤੀ। ਇੱਥੋਂ ਤਕ ਕਿ ਉਸ ਦੇ ਸਹੁਰੇ ਰਸੋਈ ਨੂੰ ਜਿੰਦਾ ਲਗਾ ਕੇ ਰੱਖਦੇ ਸਨ, ਜਿਸ ਨਾਲ ਉਹ ਭੁੱਖੀ ਰਹਿੰਦੀ ਸੀ। ਇਨ੍ਹਾਂ ਸਾਰੀਆਂ ਪਰਿਸਥਿਤੀਆਂ ਕਾਰਨ ਗੁਰਪ੍ਰੀਤ ਨੇ ਆਪਣੀ ਮਾਸੂਮ ਧੀ ਸਮੇਤ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਹੈ। ਮ੍ਰਿਤਕ ਦੇ ਪਿਤਾ ਨੇ ਪਤੀ ਖ਼ਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।