ਚੰਡੀਗੜ੍ਹ ਦੇ ਕਾਂਸਲ ’ਚ ਦਿਖਾਈ ਦਿੱਤਾ 7 ਫੁੱਟ ਲੰਮਾ ਅਜਗਰ/ ਦਰੱਖਤ ’ਤੇ ਚੜ੍ਹੇ ਨੂੰ ਜੰਗਲਾਤ ਵਿਭਾਗ ਨੇ ਕੀਤਾ ਰੈਸਕਿਊ

0
7

ਚੰਡੀਗੜ੍ਹ ਅਧੀਨ ਆਉਂਦੇ ਕਾਂਸਲ ਦੇ ਜੰਗਲੀ ਇਲਾਕੇ ਅੰਦਰ ਅੱਜ ਉਸ ਵੇਲੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਜਦੋਂ ਲੋਕਾਂ ਨੇ ਇੱਥੇ ਇਕ ਵੱਡੇ ਅਜਗਰ ਨੂੰ ਵੇਖਿਆ। ਇਹ ਅਜਗਹ ਇਕ ਉੱਚੇ ਦਰੱਖਤ ਦੁਆਲੇ ਲਿਪਟਿਆ ਹੋਇਆ ਸੀ। ਅਜਗਰ ਦੀ ਲੰਬਾਈ 7 ਫੁੱਟ ਦੇ ਕਰੀਬ ਸੀ ਅਤੇ ਉਹ ਦਰੱਖਤ ਦੀਆਂ ਟਾਹਣੀਆਂ ਉਪਰ ਚੜਣ ਦੀ ਕੋਸ਼ਿਸ਼ ਕਰ ਰਿਹਾ ਸੀ। ਲੋਕਾਂ ਨੇ ਇਸ ਦੀ ਜਾਣਕਾਰੀ ਤੁਰੰਤ ਜੰਗਲਾਤ ਵਿਭਾਗ, ਫਾਇਰ ਬ੍ਰਿਗੇਡ ਤੇ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਸਾਰੇ ਵਿਭਾਗਾਂ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਅਤੇ ਉਨ੍ਹਾਂ ਨੇ ਅਜਗਰ ਨੂੰ ਰੈਸਕਿਊ ਕਰਨ ਦੀ ਕਾਰਵਾਈ ਸ਼ੁਰੂ ਕੀਤੀ।  ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਹਾਈਡ੍ਰੌਲਿਕ ਮਸ਼ੀਨ ਦੀ ਮਦਦ ਨਾਲ 45 ਮਿੰਟ ਦੀ ਸਖ਼ਤ ਮਿਹਨਤ ਤੋਂ ਬਾਅਦ ਅਜਗਰ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਗਿਆ। ਜੰਗਲਾਤ ਵਿਭਾਗ ਦੀ ਟੀਮ ਵੱਲੋਂ ਅਜਗਰ ਨੂੰ ਜੰਗਲ ਵਿਚ ਸੁਰੱਖਿਅਤ ਜਗ੍ਹਾਂ ਤੇ ਛੱਡਣ ਲਈ ਲਿਜਾਇਆ ਗਿਆ ਐ। ਪ੍ਰਸ਼ਾਸਨ ਦੀ ਕਾਰਵਾਈ ਤੋਂ ਬਾਅਦ ਸਥਾਨਕ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਐ।

LEAVE A REPLY

Please enter your comment!
Please enter your name here