ਪੰਜਾਬ ਲੁਧਿਆਣਾ ’ਚ ਧੀ ਨਾਲ ਛੇੜਛਾਣ ਤੋਂ ਰੋਕਣ ’ਤੇ ਪਿਤਾ ਨਾਲ ਕੁੱਟਮਾਰ/ ਪੁਲਿਸ ਪ੍ਰਸ਼ਾਸਨ ਅੱਗੇ ਲਗਾਈ ਇਨਸਾਫ ਦੀ ਗੁਹਾਰ By admin - July 11, 2025 0 5 Facebook Twitter Pinterest WhatsApp ਲੁਧਿਆਣਾ ਦੀ ਅੰਬੇਡਕਰ ਨਗਰ ਇਲਾਕੇ ਵਿਚ ਇਕ ਸਖਸ਼ ਨਾਲ ਕੁੱਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰਨ ਦੀ ਖਬਰ ਸਾਹਮਣੇ ਆਈ ਐ। ਪੀੜਤ ਦਾ ਦੋਸ਼ ਸਿਰਫ ਐਨਾ ਹੀ ਸੀ ਕਿ ਉਸ ਨੇ ਆਪਣੀ ਧੀ ਨਾਲ ਛੇੜਖਾਨੀ ਦਾ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਹਥਿਆਰਾਂ ਨਾਲ ਲੈਂਸ ਨੌਜਵਾਨਾਂ ਨੇ ਉਸ ਤੇ ਹਮਲਾ ਕਰ ਦਿੱਤਾ। ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਐ, ਜਿਸ ਵਿਚ ਹਮਲਾਵਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਤੇ ਗਾਲੀ ਗਲੋਚ ਕਰਦੇ ਸੁਣਾਈ ਦੇ ਰਹੇ ਨੇ। ਪੀੜਤ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਐ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੇ ਮੁੱਖ ਮੰਤਰੀ ਮਾਨ ਅੱਗੇ ਇਨਸਾਫ ਲਈ ਗੁਹਾਰ ਲਗਾਈ ਐ।