ਪਠਾਨਕੋਟ ਦੀ ਕੋਟਲੀ ਨਹਿਰ ’ਚ ਡਿੱਗੇ ਫੌਜੀ ਦਾ ਨਹੀਂ ਲੱਗਿਆ ਥਹੁ-ਪਤਾ/ ਫੌਜ ਤੇ ਪੁਲਿਸ ਦੀਆਂ ਟੀਮਾਂ ਨਹਿਰ ’ਚ ਲਗਾਤਾਰ ਕਰ ਰਹੀਆਂ ਭਾਲ/ ਨਹਿਰ ਨੇੜੇ ਮਿਲਿਆ ਸੀ ਮੋਟਰ ਸਾਈਕਲ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ

0
9

ਪਠਾਨਕੋਟ ਦੇ ਕੋਟਲੀ ਇਲਾਕੇ ਅੰਦਰ ਭੇਦਭਰੀ ਹਾਲਤ ਚ ਲਾਪਤਾ ਹੋਏ ਫੌਜੀ ਜਵਾਨ ਦਾ ਤਿੰਨ ਦਿਨ ਬੀਤਣ ਬਾਅਦ ਵੀ ਕੋਈ ਥਹੁ-ਪਤਾ ਨਹੀਂ ਚੱਲਿਆ। ਹਰਪਿੰਦਰ ਸਿੰਘ ਨਾਮ ਦਾ ਇਹ ਫੌਜੀ ਜਵਾਨ ਤਿੰਨ ਦਿਨ ਪਹਿਲਾਂ ਪਿੰਡ ਜਗਤਪੁਰ ਜੱਟਾਂ ਤੋਂ ਮੋਟਰ ਸਾਈਕਲ ਠੀਕ ਕਰਵਾਉਣ ਲਈ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਪਰਤਿਆ। ਜਦੋਂ ਪਰਿਵਾਰ ਨੇ ਭਾਲ ਕੀਤੀ ਤਾਂ ਉਸ ਦਾ ਮੋਟਰ ਸਾਈਕਲ ਕੋਟਲੀ ਨਹਿਰ ਨੇੜੇ ਟੁੱਟੀ ਹਾਲਤ ਵਚ ਮਿਲਿਆ ਸੀ, ਜਿਸ ਤੋਂ ਫੌਜੀ ਜਵਾਨ ਦੇ ਨਹਿਰ ਵਿਚ ਡਿੱਗ ਪੈਣ ਦੀ ਸ਼ੰਕਾ ਜਾਹਰ ਕੀਤੀ ਜਾ ਰਹੀ ਸੀ, ਜਿਸ ਦਾ ਚਲਦਿਆਂ ਸਥਾਨਕ ਪੁਲਿਸ ਤੇ ਫੌਜ ਦੇ ਜਵਾਨਾਂ ਵੱਲੋਂ ਨਹਿਰ ਵਿਚ ਸਰਚ ਮੁਹਿੰਮ ਚਲਾਈ ਗਈ ਸੀ ਪਰ ਤਿੰਨ ਦਿਨ ਬੀਤਣ ਬਾਅਦ ਵੀ ਫੌਜੀ ਜਵਾਨ ਦਾ ਕੋਈ ਥਹੁ ਪਤਾ ਨਹੀਂ ਚੱਲ ਸਕਿਆ। ਸਥਾਨਕ ਪੁਲਿਸ ਵੱਲੋਂ ਫੌਜੀ ਜਵਾਨ ਦੀ ਅਚਾਨਕ ਲਾਪਤਾ ਹੋਣ ਦੀ ਘਟਨਾ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਐ। ਉਧਰ ਤੋਂ ਬਾਅਦ ਪਰਿਵਾਰ ਤੇ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਐ।

LEAVE A REPLY

Please enter your comment!
Please enter your name here