ਗੁਰਦਾਸਪੁਰ ਵਾਸੀ ਸਖਸ਼ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ/ ਰਿਸ਼ੀ ਕਾਂਤ ਨੇ ਵਾਪਸ ਕੀਤਾ 30 ਹਜ਼ਾਰ ਨਾਲ ਭਰਿਆ ਪਰਸ

0
23

 

ਗੁਰਦਾਸਪੁਰ ਨਾਲ ਸਬੰਧਤ ਰਿਸ਼ੀ ਕਾਂਤ ਨਾਮ ਦੇ ਸਖਸ਼ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਇਕ ਸਖਸ਼ ਦਾ ਡਿੱਗਿਆ ਪਰਸ ਵਾਪਸ ਕੀਤਾ ਐ। ਪਰਸ ਵਿਚ 30 ਹਜ਼ਾਰ ਦੇ ਕਰੀਬ ਨਕਦੀ, ਵਿਦੇਸ਼ੀ ਕਰੰਸੀ ਤੇ ਜ਼ਰੂਰੀ ਕਾਗਜਾਤ ਸਨ। ਇਹ ਪਰਸ ਆਪ ਆਗੂ ਰਿਸ਼ੀ ਕਾਂਤ ਦੇ ਹੱਥ ਲੱਗਾ, ਜਿਸ ਨੇ ਪਰਸ ਵਿਚੋਂ ਮਿਲੇ ਨੰਬਰ ਤੇ ਸੰਪਰਕ ਕਰ ਕੇ ਇਹ ਪਰਸ ਅਸਲੀ ਵਾਪਰ ਹਵਾਲੇ ਕੀਤਾ ਐ। ਪਰਸ ਦੇ ਮਾਲਕ ਦੀ ਪਛਾਣ ਗੁਲਸ਼ਨ ਕੁਮਾਰ ਵਾਸੀ ਮੁਸ਼ਤਾਬਾਦ ਵਜੋਂ ਹੋਈ ਐ। ਗੁਲਸ਼ਨ ਕੁਮਾਰ ਦੇ ਦੱਸਣ ਮੁਤਾਬਕ ਉਸ ਦਾ ਪਰਸ ਮੱਛੀ ਬਾਜ਼ਾਰ ਵਿਚੋਂ ਲੰਘਦੇ ਸਮੇਂ ਡਿੱਗ ਪਿਆ ਸੀ ਜੋ ਉਸ ਨੂੰ ਸਹੀ ਸਲਾਮਤ ਵਾਪਸ ਮਿਲ ਗਿਆ ਐ।

LEAVE A REPLY

Please enter your comment!
Please enter your name here