ਫਰੀਦਕੋਟ ਵਿਚ ਸ਼ਰੇਆਮ ਗੁੰਡਾਗਰਦੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਮੋਟਰਸਾਈਕਲ ਸਵਾਰ ਕੁੱਝ ਲੋਕਾਂ ਨੂੰ ਹਥਿਆਰਬੰਦ ਬਦਮਾਸ਼ਾਂ ਵੱਲੋਂ ਰਸਤੇ ਵਿਚ ਘੇਰ ਕੇ ਕੁੱਟਮਾਰ ਕੀਤੀ ਜਾ ਰਹੀ ਐ। ਵੀਡੀਓ ਫਰੀਦਕੋਟ ਦੇ ਸ਼ੈਦੂਸ਼ਾਹ ਚੌਂਕ ਦੀ ਦੱਸੀ ਜਾ ਰਹੀ ਐ ਅਤੇ ਕੁੱਟਮਾਰ ਦਾ ਸ਼ਿਕਾਰ ਹੋਏ ਲੋਕ ਪਿੰਡ ਦਾਨਾ ਰੋਮਾਣਾ ਦਾ ਕਬੱਡੀ ਖਿਡਾਰੀ ਹਰਗੋਬਿੰਦ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰ ਦੱਸੇ ਜਾ ਰਹੇ ਨੇ। ਖਬਰਾਂ ਮੁਤਾਬਕ ਕੁੱਟਮਾਰ ਕਾਰਨ ਜ਼ਖਮੀ ਹੋਏ ਲੋਕਾਂ ਨੂੰ ਫਰੀਦਕੋਟ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਹਸਪਤਾਲ ਵਿਚ ਜ਼ੇਰੇ ਇਲਾਜ ਕਬੱਡੀ ਖਿਡਾਰੀ ਦੇ ਦੱਸਣ ਮੁਤਾਬਕ ਉਹ ਖੇਡ ਮੈਦਾਨ ਵਿਚ ਬੱਚਿਆਂ ਨੂੰ ਪ੍ਰੈਕਟਿਸ ਕਰਵਾ ਰਿਹਾ ਸੀ ਕਿ ਇਸੇ ਦੌਰਾਨ ਪਿੰਡ ਦੇ ਹੀ ਕੁੱਝ ਮੁੰਡਿਆਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਆਪਣੇ ਪਰਿਵਾਰ ਸਮੇਤ ਥਾਣੇ ਸ਼ਿਕਾਇਤ ਕਰਨ ਜਾ ਰਹੇ ਸਨ ਤਾਂ ਮੁਲਜਮਾਂ ਨੇ ਰਸਤੇ ਵਿਚ ਘੇਰ ਕਿ ਹਮਲਾ ਕਰ ਦਿੱਤਾ। ਹਮਲੇ ਵਿਚ ਚਾਰ ਜਣਿਆਂ ਦੇ ਸੱਟਾਂ ਲੱਗੀਆਂ ਨੇ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਐ। ਉਧਰ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆ ਡੀਐਸਪੀ ਫਰੀਦਕੋਟ ਤਰਲੋਚਣ ਸਿੰਘ ਨੇ ਦੱਸਿਆ ਕਿ ਕਬੱਡੀ ਖਿਡਾਰੀ ਹਰਗੋਬਿੰਦ ਸਿੰਘ ਪਿੰਡ ਦਾਨਾ ਰੋਮਾਣਾ ਦਾ ਰਹਿਣ ਵਾਲਾ ਹੈ ਜੋ ਆਪਣੇ ਸਾਥੀਆਂ ਸਮੇਤ ਮਿਤੀ 5 ਜੁਲਾਈ ਨੂੰ ਆਪਣੇ ਪਿੰਡ ਦੇ ਹੀ ਖੇਡ ਗਰਾਉਂਡ ਵਿਚ ਪ੍ਰੈਕਟਿਸ ਕਰ ਰਿਹਾ ਸੀ ਜਿਥੇ ਕੁਝ ਨੌਜਵਾਨਾਂ ਨਾਲ ਇਹਨਾਂ ਦੀ ਤਕਰਾਰ ਹੋਈ ਅਤੇ ਹੱਥੋਪਾਈ ਵੀ ਹੋਏ, ਉਸ ਤੋਂ ਬਾਅਦ ਕਬੱਡੀ ਖਿਡਾਰੀ ਹਰਗੋਬਿੰਦ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਫਰੀਦਕੋਟ ਥਾਣੇ ਆ ਇਤਲਾਹ ਦੇਣ ਆ ਰਹੇ ਸਨ ਤਾਂ ਕੁਝ ਲੜਕਿਆਂ ਨੇ ਉਹਨਾਂ ਨੂੰ ਸ਼ੇਦੁ ਸ਼ਾਹ ਚੌਂਕ ਵਿਚ ਘੇਰ ਕੇ ਉਹਨਾਂ ਦੀ ਕੁੱਟਮਾਰ ਕੀਤੀ ਸੀ ਜਿਸ ਤੋਂ ਬਾਅਦ ਕਬੱਡੀ ਖਿਡਾਰੀ ਹਰਗੋਬਿੰਦ ਸਿੰਘ ਅਤੇ ਉਸ ਦੇ ਕੁਝ ਸਾਥੀ ਹਸਪਤਾਲ ਦਾਖਲ ਹੋਏ ਸਨ। ਉਹਨਾਂ ਦੀ ਐਮਐਲਆਰ ਦੇ ਅਧਾਰ ਤੇ ਮੁਕੱਦਮਾਂ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।