-ਫਰੀਦਕੋਟ ਵਿਚ ਘਰੇਲੂ ਝਗੜੇ ਦੇ ਚਲਦਿਆਂ ਇਕ ਪਤੀ ਵੱਲੋਂ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਐ। ਘਟਨਾ ਪਿੰਡ ਕੰਮੇਆਣਾ ਅਧੀਨ ਆਉਂਦੀ ਨਾਨਕਸਰ ਬਸਤੀ ਦੀ ਐ। ਮ੍ਰਿਤਕਾ ਦੀ ਸੱਸ ਦੇ ਦੱਸਣ ਮੁਤਾਬਕ ਉਸ ਦਗਾ 7 ਸਾਲ ਪਹਿਲਾਂ ਵਿਆਹ ਹੋਇਆ ਐ ਅਤੇ ਦੋ ਬੱਚੇ ਨੇ ਅਤੇ ਉਹ ਅਕਸਰ ਘਰੋਂ ਬਾਹਰ ਰਹਿੰਦੀ ਸੀ, ਜਿਸ ਤੋਂ ਉਸ ਦਾ ਪਤੀ ਰੋਕਦਾ ਸੀ। ਬੀਤੇ ਰਾਤ ਵੀ ਦੋਵਾਂ ਵਿਚਾਲੇ ਇਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ, ਜਿਸ ਤੋਂ ਬਾਦ ਪਤੀ ਨੇ ਡੰਡੇ ਨਾਲ ਹਮਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਪਤੀ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੀ ਸੱਸ ਨੇ ਦੱਸਿਆ ਕਿ ਦੋਵਾਂ ਦਾ ਸੱਤ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਦੋ ਬੱਚੇ ਹਨ। ਪਰ ਉਹ ਪਿਛਲੇ ਦੋ ਸਾਲਾਂ ਤੋਂ ਘਰੋਂ ਬਾਹਰ ਰਹਿੰਦੀ ਸੀ ਅਤੇ ਕਦੇ ਕਦੇ ਹੀ ਘਰ ਆਉਂਦੀ ਸੀ, ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਰਹਿੰਦਾ ਸੀ। ਬੀਤੇ ਕੱਲ੍ਹ ਰਾਤ ਸਮੇਂ ਵੀ ਉਸ ਨੇ ਦਿੱਲੀ ਜਾਣ ਬਾਰੇ ਦੱਸਿਆ ਸੀ। ਉਸ ਦੇ ਪਤੀ ਨੇ ਘਰ ਅੰਦਰ ਹੀ ਰਹਿ ਕੇ ਬੱਚਿਆਂ ਦਾ ਪਾਲਣ-ਪੋਸ਼ਣ ਦੀ ਸਲਾਹ ਦਿੱਤੀ ਪਰ ਉਹ ਬਾਹਰ ਜਾਣ ਲਈ ਬਜਿੱਦ ਸੀ। ਇਸੇ ਦੌਰਾਨ ਉਸ ਨੇ ਜਦੋਂ ਦਿੱਲੀ ਜਾਣ ਦੀ ਜਿੱਦ ਕੀਤੀ ਲੱਗੀ ਤਾਂ ਉਹਨਾਂ ਦੋਹਾਂ ਵਿਚਾਲੇ ਲੜਾਈ ਹੋ ਗਈ, ਜਿਸ ਤੋਂ ਬਾਦ ਉਸ ਦੇ ਲੜਕੇ ਨੇ ਡੰਡੇ ਨਾਲ ਹਮਲਾ ਕਰ ਦਿੱਤਾ। ਇਸ ਸਬੰਧ ਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।