ਕਪੂਰਥਲਾ ਦੇ ਪਿੰਡ ਭਾਖੜੀਆਣਾ ਵਿਖੇ ਅਣਪਛਾਤਿਆਂ ਦੀਆਂ ਗੋਲੀਆਂ ਕਾਰਨ ਇਕ ਬਜੁਰਗ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਐ। ਹਮਲੇ ਵਿਚ ਪਰਮਜੀਤ ਸਿੰਘ ਨਾਮ ਦੇ ਬਜੁਰਗ ਦੇ ਲੱਤ ਵਿਚ ਗੋਲੀ ਲੱਗੀ ਐ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪੀੜਤ ਪਰਮਜੀਤ ਸਿੰਘ ਸਮੇਤ ਸਰਪੰਚ ਦੇ ਘਰ ਤੋਂ ਵਾਪਸ ਆ ਰਹੇ ਸੀ ਕਿ ਰਸਤੇ ਵਿਚ ਦੋ ਮੋਟਰ ਸਾਈਕਲ ਸਵਾਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਇਕ ਗੋਲੀ ਪਰਮਜੀਤ ਸਿੰਘ ਦੀ ਲੱਤ ਵਿਚ ਲੱਗ ਗਈ ਐ। ਪੀੜਤ ਨੂੰ ਸਿਵਲ ਹਸਪਤਾਪ ਵਿਚ ਭਰਤੀ ਕਰਵਾਇਆ ਗਿਆ ਐ। ਹਸਪਤਾਲ ਵਿਚ ਜ਼ੇਰੇ ਇਲਾਜ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਸ਼ਰੀਕੇ ਨਾਲ ਜ਼ਮੀਨੀ ਵਿਵਾਦ ਕਾਰਨ ਰੰਜ਼ਿਸ਼ ਚੱਲ ਰਹੀ ਐ, ਜਿਸ ਕਾਰਨ ਉਸ ਨੂੰ ਇਹ ਹਮਲਾ ਵੀ ਉਨ੍ਹਾਂ ਵੱਲੋਂ ਹੀ ਕਰਵਾਏ ਜਾਣ ਦਾ ਸ਼ੱਕ ਐ। ਪੁਲਿਸ ਨੇ ਪੀੜਤ ਧਿਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।