ਸਮਰਾਲਾ ਦੇ ਨਿਊ ਆਬਾਦੀ ਮਹੱਲਾ ਦੇ ਲੋਕਾਂ ਨੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਦਫਤਰ ਅੱਗੇ ਪ੍ਰਦਰਸ਼ਨ ਕੀਤਾ। ਕੌਂਸਲ ਦਫਤਰ ਅੱਗੇ ਇਕੱਠਾ ਹੋਏ ਮੁਹੱਲਾ ਵਾਸੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਮਹੱਲੇ ਵਿੱਚ ਸੀਵਰੇਜ ਨਾ ਹੋਣ ਕਾਰਨ ਘਰਾਂ ਅਤੇ ਬਰਸਾਤ ਦਾ ਪਾਣੀ ਗਲੀਆਂ ਅੰਦਰ ਖੜ੍ਹਾ ਹੋ ਜਾਂਦਾ ਐ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਐ। ਹਾਲਤ ਇਹ ਐ ਕਿ ਲੋਕਾਂ ਨੂੰ ਕੰਮਾਂ ਕਾਰਾਂ ਤੇ ਜਾਣ ਵੇਲੇ ਗੰਦੇ ਪਾਣੀ ਵਿਚੋਂ ਲੰਘ ਕੇ ਜਾਣਾ ਪੈਂਦਾ ਐ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆਂ ਹੋਇਆ ਐ। ਲੋਕਾਂ ਨੇ ਨਗਰ ਕੌਂਸਲ ਤੋਂ ਗੰਦੇ ਪਾਣੀ ਦੀ ਨਿਕਾਸੀ ਦੀ ਮੰਗ ਕੀਤੀ ਐ। ਮੁਹੱਲਾ ਵਾਸੀਆਂ ਨੇ ਕਿਹਾ ਸੜਕ ਕਿਨਾਰੇ ਬਣੀਆਂ ਦੁਕਾਨਾਂ ਦੇ ਨਾਲ ਪਏ ਖਾਲੀ ਪਲਾਟ ਵਿੱਚੋਂ ਪਲਾਟ ਮਾਲਕ ਨੇ ਮਿੱਟੀ ਪੱਟ ਕੇ ਪਾਣੀ ਨੂੰ ਰੋਕ ਲਾ ਦਿੱਤੀ, ਜਿਸ ਕਾਰਨ ਗੰਦਾ ਪਾਣੀ ਗਲੀ ਦੇ ਮੂਹਰੇ ਇਕੱਠਾ ਹੋ ਗਿਆ ਅਤੇ ਇਹ ਪਾਣੀ ਸੜਕ ਦੇ ਅੱਧ ਵਿਚਕਾਰ ਤੱਕ ਜਮ੍ਹਾ ਹੋ ਗਿਆ ਜਿਸ ਨਾਲ ਕੋਈ ਅਣਸੁਖਾਵੀਂ ਘਟਨਾ ਵੀ ਹੋ ਸਕਦੀ ਹੈ। ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਸਮਰਾਲਾ ਨੂੰ ਦਰਖਾਸਤ ਦੇ ਕੇ ਦਖਲ ਦੀ ਮੰਗ ਕੀਤੀ ਐ ਪਰ ਨਗਰ ਕੌਂਸਲ ਵੱਲੋਂ ਹਲੇ ਤੱਕ ਇਸ ਪਾਣੀ ਨੂੰ ਨਹੀਂ ਕੱਢਿਆ ਗਿਆ। ਲੋਕਾਂ ਨੇ ਨਗਰ ਕੌਂਸਲ ਤੋਂ ਪਾਣੀ ਦੀ ਛੇਤੀ ਨਿਕਾਸੀ ਦੀ ਮੰਗ ਕੀਤੀ ਐ।