ਜਲੰਧਰ ’ਚ ਟਾਈਲਾਂ ਦੇ ਭਰਿਆ ਟਰੱਕ ਪਲਟਣ ਕਾਰਨ ਤਿੰਨ ਦੀ ਮੌਤ/ ਸਪੀਡ ਬਰੈਕਰ ’ਚ ਵੱਜਣ ਕਾਰਨ ਬੇਕਾਬੂ ਹੋਇਆ ਟਰੱਕ

0
9

 

ਜਲੰਧਰ ਦੇ ਫਿਲੌਰ ਹਾਈਵੇਅ ‘ਤੇ ਟਾਈਲਾਂ ਨਾਲ ਭਰਿਆ ਪਿਕਅੱਪ ਟਰੱਕ ਪਲਟਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਜਣੇ ਗੰਭੀਰ ਜ਼ਖਮੀ ਹੋ ਗਏ। ਟਰੱਕ  ਦੇ ਛੱਤ ਕੇ ਕੈਬਿਨ ਵਿਚ ਡਰਾਈਵਰ ਸਮੇਤ 7 ਲੋਕ ਸਵਾਰ ਸਨ। ਡਰਾਈਵਰ ਦੇ ਦੱਸਣ ਮੁਤਾਬਕ ਇਹ ਹਾਦਸਾ ਸੜਕ ਤੇ ਅਚਾਨਕ ਬਰੈਕਰ ਆਉਣ ਕਾਰਨ ਵਾਪਰਿਆ ਐ। ਬਰੈਕਰ ਵਿਚ ਵੱਜਣ ਤੋਂ ਬਾਅਦ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਘਟਨਾ ਦੀ ਸੂਚਨਾ ਮਿਲਣ ਬਾਦ ਮੌਕੇ ਤੇ ਪਹੁੰਚੀ ਐਸਐਸਐਫ ਟੀਮ ਨੇ ਪੀੜਤਾਂ ਨੂੰ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਖਬਰਾਂ ਮੁਤਾਬਕ ਹਾਦਸਾ ਸਵੇਰੇ 8.15 ਵਜੇ ਫਿਲੌਰ ਦੇ ਸ਼ਹਿਨਾਈ ਰਿਜ਼ੋਰਟ ਨੇੜੇ ਵਾਪਰਿਆ ਐ। ਪਿਕਅੱਪ ਟਰੱਕ ਮਾਰਬਲ ਅਤੇ ਟਾਈਲਾਂ ਨਾਲ ਲੱਦਿਆ ਹੋਇਆ ਸੀ ਅਤੇ ਛੱਤ ਅਤੇ ਕੈਬਿਨ ‘ਤੇ ਕੁੱਲ 6 ਲੋਕ ਸਵਾਰ ਸਨ। ਜਦੋਂ ਪਿਕਅੱਪ ਟਰੱਕ ਸ਼ਹਿਨਾਈ ਰਿਜ਼ੋਰਟ ਨੇੜੇ ਪਹੁੰਚਿਆ ਤਾਂ ਬੇਕਾਬੂ ਹੋ ਕੇ ਹਾਈਵੇਅ ‘ਤੇ ਪਲਟ ਗਿਆ। ਜਿਸ ਕਾਰਨ ਛੱਤ ‘ਤੇ ਬੈਠਾ ਮਜ਼ਦੂਰ ਹਾਈਵੇਅ ‘ਤੇ ਡਿੱਗ ਗਏ ਅਤੇ ਪਿਕਅੱਪ ਵਿੱਚ ਪਏ ਮਾਰਬਲ ਅਤੇ ਟਾਈਲਾਂ ਉਨ੍ਹਾਂ ‘ਤੇ ਡਿੱਗ ਪਈਆਂ। ਟਾਈਲਾਂ ਭਾਰੀਆਂ ਸਨ, ਜਿਸ ਕਾਰਨ ਕੈਬਿਨ ਵਿੱਚ ਬੈਠੇ ਹੋਰ ਲੋਕਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਐਸਐਸਐਫ ਅਨੁਸਾਰ, 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ 3 ਲੋਕਾਂ ਨੂੰ ਸੜਕ ਸੁਰੱਖਿਆ ਫੋਰਸ ਨੇ ਉਨ੍ਹਾਂ ਦੀ ਗੱਡੀ ਵਿੱਚ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ। ਛੇਵੇਂ ਸਾਥੀ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿਸਦੀ ਇਲਾਜ ਦੌਰਾਨ ਕੁਝ ਸਮੇਂ ਬਾਅਦ ਮੌਤ ਹੋ ਗਈ। ਸਾਰੇ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਫਿਲੌਰ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਟਰੱਕ ਚਲਾ ਰਹੇ ਡਰਾਈਵਰ ਦੇ ਦੱਸਣ ਮੁਤਾਬਕ ਗੱਡੀ ਫਿਲੌਰ ਨੇੜੇ ਪਹੁੰਚੀ ਤਾਂ ਅਚਾਨਕ ਗੱਡੀ ਸਪੀਡ ਬ੍ਰੇਕਰ ਨਾਲ ਟਕਰਾਉਣ ਤੋਂ ਬਾਅਦ ਕੰਟਰੋਲ ਤੋਂ ਬਾਹਰ ਹੋ ਗਈ।  ਪੁਲਿਸ ਨੇ ਜ਼ਖਮੀਆਂ ਤੇ ਮ੍ਰਿਤਕਾਂ ਨੂੰ ਹਸਪਤਾਲ ਪਹੁੰਚਾ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here