ਪੰਜਾਬ ਫਿਲੌਰ ਨੇੜੇ ਰੇਲ ਲਾਈਨਾਂ ਤੋਂ ਮਿਲੀ ਮਰਦ-ਔਰਤ ਦੀ ਲਾਸ਼/ ਰੇਲ ਅੱਗੇ ਛਾਲ ਮਾਰ ਕੇ ਦਿੱਤੀ ਜਾਨ By admin - July 9, 2025 0 9 Facebook Twitter Pinterest WhatsApp ਜਲੰਧਰ ਦੇ ਫਿਲੌਰ ਨੇੜਿਓ ਰੇਲਵੇ ਲਾਈਨਾਂ ਤੋਂ ਅਣਪਛਾਤੇ ਔਰਤ ਤੇ ਮਰਦ ਦੀ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਐ। ਦੋਵਾਂ ਦੀ ਮੌਤ ਰੇਲ ਹੇਠ ਆਉਣ ਕਾਰਨ ਹੋਈ ਐ। ਘਟਨਾ ਸਥਾਨ ਨੇੜਿਓ ਇਕ ਮੋਟਰ ਸਾਈਕਲ ਬਰਾਮਦ ਹੋਇਆ ਐ, ਜਿਸ ਦੀ ਆਰਸੀ ’ਤੇ ਨਰਿੰਦਰ ਸਿੰਘ ਵਾਸੀ ਪ੍ਰਤਾਪ ਨਗਰ ਲੁਧਿਆਣਾ ਲਿਖਿਆ ਹੋਇਆ ਏ। ਮ੍ਰਿਤਕ ਵੱਲੋਂ ਰੇਲ ਹੇਠ ਆ ਕੇ ਖੁਦਕੁਸ਼ੀ ਕਰਨ ਦਾ ਸ਼ੱਕ ਐ। ਔਰਤ ਦੀ ਉਮਰ 45 ਸਾਲ ਅਤੇ ਵਿਅਕਤੀ ਦੀ ਉਮਰ 52 ਸਾਲ ਦੇ ਕਰੀਬ ਦੱਸੀ ਜਾ ਰਹੀ ਐ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਦੋਵਾਂ ਨੇ ਰੇਲਵੇ ਲਾਈਨਾਂ ਨੇੜੇ ਆਪਣਾ ਮੋਟਰਸਾਈਕਲ ਖੜ੍ਹਾ ਕਰਨ ਤੋਂ ਬਾਅਦ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਰੇਲਵੇ ਪੁਲਸ ਚੌਂਕੀ ਦੇ ਇੰਚਾਰਜ ਥਾਣੇਦਾਰ ਪ੍ਰੇਮ ਨਾਥ ਨੇ ਦੱਸਿਆ ਕਿ ਫਿਲੌਰ ਤੋਂ ਜਲੰਧਰ ਜਾਣ ਵਾਲੀਆਂ ਰੇਲਵੇ ਲਾਈਨਾਂ ਨੇੜੇ ਇਕ ਔਰਤ (46) ਸਾਲ ਸੀ ਅਤੇ ਇਕ ਆਦਮੀ (53) ਸਾਲ ਦੇ ਕਰੀਬ ਸੀ, ਦੋਵੇਂ ਦੁਪਹਿਰ 3 ਵਜੇ ਦੇ ਕਰੀਬ ਮੋਟਰਸਾਈਕਲ ’ਤੇ ਰੇਲਵੇ ਲਾਈਨਾਂ ਨੇੜੇ ਪਹੁੰਚੇ, ਜਿੱਥੇ ਉਨ੍ਹਾਂ ਨੇ ਮੋਟਰਸਾਈਕਲ ਖੜ੍ਹਾ ਕੀਤਾ ਅਤੇ ਅੰਮ੍ਰਿਤਸਰ ਵੱਲ ਜਾਣ ਵਾਲੀ ਰੇਲ ਗੱਡੀ ਦੇ ਅੱਗੇ ਖੜ੍ਹੇ ਹੋ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਰੇਲਵੇ ਲਾਈਨਾਂ ਨੇੜੇ ਮਿਲੇ ਮੋਟਰਸਾਈਕਲ ’ਤੇ ਨੰਬਰ PB-91-5624 ਲਿਖਿਆ ਹੈ, ਜਿਸ ਦੀ ਆਰ. ਸੀ. ’ਤੇ ਨਰਿੰਦਰ ਸਿੰਘ ਵਾਸੀ ਪ੍ਰਤਾਪ ਨਗਰ ਲੁਧਿਆਣਾ ਦਾ ਨਾਂ ਲਿਖਿਆ ਹੈ। ਰੇਲਵੇ ਪੁਲਿਸ ਨੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਹਸਪਤਾਲ ਭੇਜ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।