ਪੰਜਾਬ ਭਰ ’ਚ ਤਿੰਨ ਦਿਨ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ/ ਅੱਜ ਤੋਂ ਹੜਤਾਲ ’ਤੇ ਗਏ ਪਨਬਸ ਤੇ ਪੀਆਰਟੀਸੀ ਦੇ ਕਰਮਚਾਰੀ/ ਮੰਗਾਂ ਨਾ ਮੰਨਣ ਦੇ ਚਲਦਿਆਂ ਚੁੱਕਿਆ ਸਖਤ ਕਦਮ

0
9

ਪੰਜਾਬ ਭਰ ਦੇ ਪਨਬਸ ਤੇ ਪੀਆਰਟੀਸੀ ਦੇ ਮੁਲਾਜਮ ਤਿੰਨ  ਦਿਨਾਂ ਦੀ ਹੜਤਾਲ ਤੇ ਚਲੇ ਗਏ ਨੇ, ਜਿਸ ਦੇ ਚਲਦਿਆਂ 9, 10 ਤੇ 11 ਜੁਲਾਈ ਤਕ ਪੰਜਾਬ ਦੀਆਂ ਸੜਕਾਂ ਤੇ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਮੁਲਾਜਮਾਂ ਨੇ ਇਹ ਫੈਸਲਾ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ ਦੇ ਕਾਰਨ ਲਿਆ ਐ। ਮੁਲਾਜਮਾਂ ਨੇ ਲੋਕਾਂ ਦੀ ਖੱਜਰ-ਖੁਆਰੀ ਨੂੰ ਵੇਖਦਿਆਂ ਕਈ ਦਿਨ ਪਹਿਲਾਂ ਹੀ ਆਪਣੀ ਹੜਤਾਲ ਦਾ ਐਲਾਨ ਕਰ ਦਿੱਤਾ ਸੀ ਤਾਂ ਜੋ ਮੁਲਾਜਮ ਸਫਰ ਲਈ ਬਦਲਵੇਂ ਪ੍ਰਬੰਧ ਕਰ ਸਕਣ। ਹੜਤਾਲੀ ਮੁਲਾਜਮਾਂ ਦਾ ਕਹਿਣਾ ਐ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸੇ ਲਈ ਉਹ ਆਪਣੀਆਂ ਮੰਗਾਂ ਮਨਵਾਉਣ ਲਈ 11 ਤਾਰੀਖ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ।

LEAVE A REPLY

Please enter your comment!
Please enter your name here