ਈਡੀ ਵੱਲੋਂ ਅੱਜ ਤੜਕਸਾਰ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਦੇ ਘਰ ਤੇ ਰੇਡ ਕੀਤੀ। ਈਡੀ ਦੀ ਟੀਮ ਅੱਜ ਉਨ੍ਹਾਂ ਦੇ ਮੋਗਾ ਸਥਿਤ ਘਰ ਵਿਖੇ ਪਹੁੰਚੀ। ਈਡੀ ਦੀ ਟੀਮ ਨੇ ਕੋਈ 4 ਘੰਟੇ ਕਰੀਬ ਘਰ ਅੰਦਰ ਰਹਿ ਕੇ ਬਾਰੀਕੀ ਨਾਲ ਜਾਂਚ ਕੀਤੀ। ਇਸ ਮਾਮਲੇ ਵਿੱਚ ਸੁੱਖ ਗਿੱਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਨੇ ਕਿਹਾ ਕਿ ਅੱਜ ਤੜਕਸਾਰ ਮੇਰੇ ਘਰ ਈਡੀ ਦੀ ਰੇਡ ਹੋਈ ਹੈ। ਕਾਰਵਾਈ ਤੇ ਨਰਾਜਗੀ ਜਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਂ ਸੱਤਾਂ ਸਾਲਾਂ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਗਏ, ਉਨ੍ਹਾਂ ਦੇ ਘਰ ਈਡੀ ਕਿਉਂ ਨਹੀਂ ਜਾਂਦੀ। ਉਹਨਾਂ ਕਿਹਾ ਕਿ ਮੈਂ ਪ੍ਰਸ਼ਾਸਨ ਤੇ ਈਡੀ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਅਸੀਂ ਇੱਕ ਮੱਧ ਵਰਗੀ ਪਰਿਵਾਰ ਵਿੱਚੋਂ ਛੋਟੇ ਕਿਸਾਨ ਹਾਂ ਅਤੇ ਖੇਤੀ ਕਰਕੇ ਆਪਦਾ ਘਰ ਪਾਲਦੇ ਹਾਂ ਤੇ ਜੇ ਕਿਸੇ ਨੂੰ ਕੋਈ ਤੰਗੀ ਹੈ ਸਾਡੇ ਨਾਲ ਸਿੱਧੀ ਗੱਲ ਕਰੇ ਸਾਡੇ ਨਾਲ ਆ ਕੇ ਬੈਠ ਕੇ ਗੱਲ ਲਵੇ ਅਸੀਂ ਮਿਹਨਤ ਕਰਨ ਵਾਲੇ 8- 10 ਕਿਲਿਆਂ ਵਾਲੇ ਕਿਸਾਨ ਹਾਂ। ਸਾਡੇ ਘਰੋਂ ਅੱਜ ਸਵੇਰ ਦੇ ਈਡੀ ਨੇ ਅਲਮਾਰੀਆਂ ਕੀ ਪੇਟੀਆਂ ਕੀ ਜੋ ਵੀ ਲੀੜਾ ਕੱਪੜਾ ਸੀ ਸਾਰਾ ਕੁਝ ਫਰੋਲਿਆ ਪਰ ਮਿਲਣਾ ਕੁਝ ਨਹੀਂ ਕਿਹਾ ਕਿ ਕੋਝੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ।