ਪੰਜਾਬ ਸਮਰਾਲਾ ’ਚ ਸਖਸ਼ ਵੱਲੋਂ ਰੰਜ਼ਿਸ਼ ਤਹਿਤ ਗੱਡੀ ਦੀ ਭੰਨਤੋੜ/ ਮਜ਼ਾਕ ਤੋਂ ਨਰਾਜ਼ ਹੋ ਕੇ ਹਾਕੀ ਨਾਲ ਭੰਨੀ ਕਾਰ/ ਸੀਸੀਟੀਵੀ ਵਾਇਰਲ, ਪੁਲਿਸ ਕਰ ਰਹੀ ਜਾਂਚ By admin - July 9, 2025 0 10 Facebook Twitter Pinterest WhatsApp ਸਮਰਾਲਾ ’ਚ ਦੋਸਤ ਦੇ ਮਜ਼ਾਕ ਤੋਂ ਨਰਾਜ਼ ਹੋਏ ਸਖਸ ਵੱਲੋਂ ਗੁੱਸੇ ਵਿਚ ਆ ਕੇ ਦੋਸਤ ਦੀ ਕਾਰ ਭੰਨਣ ਦੀ ਖਬਰ ਸਾਹਮਣੇ ਆਈ ਐ। ਘਟਨਾ ਸਮਰਾਲਾ ਦੀ ਪੁਰਾਣੀ ਸਬਜ਼ੀ ਮੰਡੀ ਇਲਾਕੇ ਦੀ ਦੱਸੀ ਜਾ ਰਹੀ ਐ। ਗੱਡੀ ਮਾਲਕ ਦਾ ਕਸੂਰ ਸਿਰਫ ਐਨਾ ਸੀ ਕਿ ਉਸ ਨੇ ਮੁਜਲਮ ਨਾਲ ਮਜਾਕ ਕੀਤਾ ਸੀ, ਜਿਸ ਨੂੰ ਉਹ ਸਹਿਣ ਨਹੀਂ ਕਰ ਸਕਿਆ ਅਤੇ ਗੁੱਸੇ ਵਿਚ ਆ ਕੇ ਉਸ ਨੇ ਹਾਕੀ ਨਾਲ ਗਲੀ ਵਿਚ ਖੜ੍ਹੀ ਕਾਰ ਦੀ ਭੋਨਤੋੜ ਕਰ ਦਿੱਤੀ। ਘਟਨਾ ਦੀ ਸੀਸੀਟੀਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਅਨਿਲ ਕੁਮਾਰ ਨੇ ਦੱਸਿਆ ਕਿ ਮੈ ਆਪਣੀ ਸਬਜ਼ੀ ਮੰਡੀ ਸਮਰਾਲਾ ਵਿੱਚ ਦੁਕਾਨ ਤੇ ਬੈਠਾ ਸੀ ਅਤੇ ਉਕਤ ਨੌਜਵਾਨ ਵਿਪਣ ਰੋਜਾਨਾ ਉਥੋਂ ਲੰਘਦਾ ਸੀ ਅਤੇ ਮੈਨੂੰ ਮਖੌਲ ਕਰਦਾ ਹੁੰਦਾ ਸੀ। ਅੱਜ ਜਦੋਂ ਉਕਤ ਨੌਜਵਾਨ ਵਿਪਣ ਲੰਘ ਰਿਹਾ ਸੀ ਤਾਂ ਉਸਨੂੰ ਮੈਂ ਆਮ ਜਿਹਾ ਮਜ਼ਾਕ ਕੀਤਾ ਅਤੇ ਉਹ ਮਖੌਲ ਨਾ ਸਹਿੰਦੇ ਹੋਏ ਗੁੱਸੇ ਵਿੱਚ ਆ ਗਿਆ ਤੇ ਮੇਰੀ ਦੁਕਾਨ ਦੇ ਬਾਹਰ ਮੇਰੇ ਅਤੇ ਮੇਰੇ ਪਿਤਾ ਨਾਲ ਹੱਥੋਪਾਈ ਕਰਨ ਲੱਗ ਗਿਆ। ਪੀੜਤ ਨੇ ਦੱਸਿਆ ਕਿ ਥੋੜੀ ਦੇਰ ਬਾਅਦ ਮੈਨੂੰ ਘਰੋਂ ਫੋਨ ਆਇਆ ਕਿ ਬਿਪਣ ਤੇਰੀ ਗੱਡੀ ਭੰਨ ਰਿਹਾ ਹੈ। ਪੀੜਤ ਨੇ ਕਿਹਾ ਕਿ ਮੇਰੀ ਗੱਡੀ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ।