ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦਾ ਆਮ ਆਦਮੀ ਪਾਰਟੀ ’ਤੇ ਵੱਡਾ ਸ਼ਬਦੀ ਹਮਲਾ/ ਨਾਗਪੁਰ ਨੀਤੀ ਤਹਿਤ ਭਾਜਪਾ ਦੇ ਹੱਥਾਂ ’ਚ ਖੇਡਣ ਦੇ ਲਾਏ ਇਲਜ਼ਾਮ/ ਕਿਹਾ, ਮੋਦੀ ਤੇ ਅਮਿਤ ਸ਼ਾਹ ਦੀ ਸੋਚ ਤਹਿਤ ਢਾਹਿਆ ਕਿਸਾਨਾਂ ਮਜਦੂਰਾਂ ’ਤੇ ਜ਼ੁਲਮ

0
11

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਹੱਥਾਂ ਵਿਚ ਖੇਡਣ ਦੇ ਇਲਜ਼ਾਮ ਲਾਏ ਨੇ। ਇਸ ਸਬੰਧੀ ਵੀਡੀਓ ਬਿਆਨ ਜਾਰੀ ਕਰਦਿਆਂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਗਪੁਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਚੁੱਕੀ ਐ। ਕਿਸਾਨਾਂ ਦੇ ਧਰਨੇ ਨੂੰ ਭਾਜਪਾ ਦੇ ਇਸ਼ਾਰੇ ਤੇ ਚੁਕਵਾਉਣ ਦੇ ਇਲਜਾਮ ਲਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦਿੱਲੀ ਦੇ ਇਸ਼ਾਰੇ ਤੇ ਇਨਸਾਫ ਮੰਗਦੇ ਲੋਕਾਂ ਖਿਲਾਫ ਦਮਨ ਸ਼ੁਰੂ ਕਰ ਦਿੱਤਾ ਐ, ਜੋ ਆਉਂਦੇ ਦਿਨਾਂ ਦੌਰਾਨ ਹੋਰ ਤੇਜ਼ ਹੋਵੇਗਾ। ਜਸਵੰਤ ਸਿੰਘ ਖਾਲੜਾ ਕਾਂਢ ਦਾ ਹਵਾਲਾ ਦਿੰਦਆਂ ਉਨ੍ਹਾਂ ਕਿਹਾ ਕਿ ਜ਼ੁਲਮ ਖਿਲਾਫ ਆਵਾਜ ਉਠਾਉਣ ਵਾਲਿਆਂ ਨੂੰ ਸਬਕ ਸਿਖਾਉਣ ਵਾਲਾ ਭੂਤਰਿਆਂ ਸਾਨ ਮੁੜ ਹਰਕਤ ਵਿਚ ਆ ਚੁੱਕਾ ਐ, ਜਿਸ ਨੂੰ ਨੱਥ ਪਾਉਣ ਲਈ ਸਾਰੀਆਂ ਧਿਰਾਂ ਨੂੰ ਇਕਜੁਟ ਹੋਣ ਦੀ ਲੋੜ ਐ। ਪੁਲਿਸ ਵੱਲੋਂ ਕੀਤੇ ਜਾ ਰਹੇ ਮੁਕਾਬਲਿਆਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੋ ਰਹੇ ਮੁਕਾਬਲੇ ਤੇ ਬੁਲਡੋਜ਼ਰ ਨੀਤੀ ਕਿਸਾਨਾਂ ਦੇ ਮਜਦੂਰਾਂ ਨੂੰ ਦਬਾਉਣ ਲਈ ਲਿਆਂਦੀ ਗਈ ਐ, ਜਿਸ ਖਿਲਾਫ ਹਰ ਪੰਜਾਬੀ ਨੂੰ ਆਵਾਜ ਬੁਲੰਦ ਕਰਨੀ ਚਾਹੀਦੀ ਐ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਿਸ ਤਰ੍ਹਾਂ ਪੁਰਾਣੀਆਂ ਪਾਰਟੀਆਂ ਦੇ ਧੱਕਿਆਂ  ਨਹੀਂ ਸੀ ਭੁੱਲੇ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਢੁਕਵਾਂ ਜਵਾਬ ਜ਼ਰੂਰ ਦੇਣਗੇ।

LEAVE A REPLY

Please enter your comment!
Please enter your name here