ਲੁਧਿਆਣਾ ਦੇ ਆਰਤੀ ਚੌਕ ਨੇੜੇ ਬਾਈਕ ਸਵਾਰ 2 ਨੌਜਵਾਨਾਂ ਵੱਲੋਂ ਇੱਕ ਕੁੜੀ ਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦੋ ਨੌਜਵਾਨ ਮੋਟਰ ਸਾਈਕਲ ਤੇ ਬੋਰੀ ਲੈ ਕੇ ਸੁੱਟਣ ਲਈ ਆਏ ਸਨ, ਜਦੋਂ ਸ਼ੱਕ ਪੈਣ ਤੇ ਲੋਕਾਂ ਨੇ ਪੁਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਬਾਅਦ ਵਿਚ ਪੁਲਿਸ ਨੇ ਆ ਕੇ ਬੋਰੀ ਖੋਲ੍ਹੀ ਤਾਂ ਅੰਦਰੋਂ ਇਕ 35 ਸਾਲਾ ਔਰਤ ਦੀ ਲਾਸ਼ ਬਰਾਮਦ ਹੋਈ ਐ। ਔਰਤ ਦੇ ਨੱਕ ਵਿਚੋਂ ਖੂਨ ਵਹਿ ਰਹੀ ਸੀ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਮੌਕੇ ਤੇ ਮੌਜੂਦ ਸਖਤ ਮੁਤਾਬਕ ਉਹ ਇੱਥੇ ਰੇਹੜੀ ਲਾਉਂਦਾ ਐ ਅਤੇ ਉਸ ਨੇ ਨੌਜਵਾਨਾਂ ਨੂੰ ਬੋਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਬੋਰੀ ਵਿਚ ਅੰਬ ਹੋਣ ਬਾਰੇ ਦੱਸਿਆ। ਜਦੋਂ ਬੋਰੀ ਦੀ ਜਾਂਚ ਕੀਤੀ ਤਾਂ ਵਿਚੋਂ ਲਾਸ਼ ਹੋਣ ਦੀ ਪਤਾ ਚੱਲਿਆ। ਮੌਕੇ ਤੇ ਲੋਕ ਇਕੱਠੇ ਹੁੰਦੇ ਵੇਖ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਨੇ ਇਸ ਦੀ ਜਾਣਕਾਰੀ ਤੁਰੰਤ ਆਰਤੀ ਚੌਕ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ। ਪੁਲਿਸ ਨੇ ਮੁਲਜਮਾਂ ਵੱਲੋਂ ਛੱਡਿਆ ਮੋਟਰ ਸਾਈਕਲ ਤੇ ਲਾਸ਼ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਬੋਰੀ ਵਿਚ ਬਰਾਮਦ ਹੋਈ ਲਾਸ਼ ਇਕ ਪਰਵਾਸੀ ਔਰਤ ਦੀ ਜਾਪਦੀ ਐ, ਜਿਸ ਦੀ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਐ। ਇਸੇ ਦੌਰਾਨ ਮੌਕੇ ਮੌਜੂਦ ਲੋਕਾਂ ਨੇ ਨੌਜਵਾਨਾਂ ਦੀ ਵੀਡੀਓ ਵੀ ਬਣਾਈ। ਲੋਕਾਂ ਦੇ ਦੱਸਣ ਮੁਤਾਬਕ ਮੁਲਜਮਾਂ ਵਿਚੋਂ ਇਕ ਨੇ ਪ੍ਰਾਈਵੇਟ ਸੁਰੱਖਿਆ ਗਾਰਡ ਦੀ ਵਰਦੀ ਪਾਈ ਹੋਈ ਸੀ। ਪੁਲਿਸ ਵੱਲੋਂ ਮੁਲਜਮਾਂ ਦੀ ਪੈੜ ਨੱਪਣ ਲਈ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਐ।