ਗੁਰਦਾਸਪੁਰ ਦੇ ਪਿੰਡ ਆਲੋਵਾਲ ’ਚ ਸ਼ਰੇਆਮ ਗੁੰਡਾਗਰਦੀ ਦੀ ਕੋਸ਼ਿਸ਼/ ਮਹਿਲਾ ਸਰਪੰਚ ਦੇ ਪਤੀ ’ਤੇ ਲੱਗੇ ਗੋਲੀ ਚਲਾਉਣ ਦੀ ਕੋਸ਼ਿਸ਼ ਦੇ ਇਲਜ਼ਾਮ/ ਪਿੰਡ ਵਾਸੀਆਂ ਨੇ ਰਾਈਫਲ ਖੋਹ ਕੇ ਕੀਤੀ ਪੁਲਿਸ ਹਵਾਲੇ, ਪੁਲਿਸ ਕਰ ਰਹੀ ਜਾਂਚ

0
29

 

ਗੁਰਦਾਸਪੁਰ ਦੇ ਪਿੰਡ ਆਲੋਵਾਲ ਦੀ ਮਹਿਲਾ ਸਰਪੰਚ ਦੇ ਪਤੀ ਤੇ ਪਿੰਡ ਵਿਚ ਗੁੰਡਗਰਦੀ ਕਰਨ ਅਤੇ ਰੋਕੇ ਜਾਣ ਤੇ  ਗੋਲੀ ਚਲਾਉਣ ਦੀ ਕੋਸ਼ਿਸ਼ ਦੇ ਇਲਜਾਮ ਲੱਗੇ ਨੇ। ਪਿੰਡ ਵਾਸੀਆਂ ਦੇ ਦੱਸਣ ਮੁਤਾਕ ਸਰਪੰਚ ਦੇ ਪਤੀ ਗੁਰਨਾਮ ਸਿੰਘ ਨੇ ਪਿੰਡ ਵਿਚ ਬਣਾਈ ਗਈ ਨਾਲੀ ਤੋੜਣ ਦੀ ਕੋਸ਼ਿਸ਼ ਕੀਤੀ, ਜਦੋਂ ਉਸ ਨੂੰ ਮਨ੍ਹਾ ਕੀਤਾ ਤਾਂ ਉਸ ਨੇ ਗੁੰਡਾਗਰਦੀ ਕਰਦਿਆਂ ਬੰਦੂਕ ਕੱਢ ਲਈ। ਉਸ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਖੋਹ ਲਿਆ ਅਤੇ ਬਾਅਦ ਵਿਚ ਪੁਲਿਸ ਹਵਾਲੇ ਕਰ ਦਿੱਤਾ। ਲੋਕਾਂ ਦਾ ਇਲਜਾਮ ਐ ਕਿ ਸਰਪੰਚ ਦਾ ਪਤੀ ਪੰਚਾਇਤੀ ਚੋਣਾਂ ਦੀ ਰੰਜ਼ਿਸ਼ ਤਹਿਤ ਉਨ੍ਹਾਂ ਵੱਲੋਂ ਬਣਾਈ ਨਾਲੀ ਨੂੰ ਤੋੜਣਾ ਚਾਹੁੰਦਾ ਐ। ਲੋਕਾਂ ਦਾ ਇਲਜਾਮ ਐ ਕਿ ਸਰਪੰਚ ਦਾ ਪਤੀ ਪਹਿਲਾਂ ਫਰਾਰ ਹੋ ਗਿਆ ਸੀ ਫਿਰ ਰਾਤ 2 ਵਜੇ ਆ ਕੇ ਟਰੈਕਰਟ ਨਾਲ ਦੂਜੀ ਧਿਰ ਦੀ ਫਸਲ ਵਾਹ ਦਿੱਤੀ ਅਤੇ ਹਵੇਲੀ ਦੇ ਕੋਠੇ ਨੂੰ ਵੀ ਨੁਕਸਾਨ ਪਹੁੰਚਾਇਆ ਐ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੰਬੜਦਾਰ ਮਹਾਂਵੀਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਇੱਕ ਨਾਲੀ ਟੁੱਟੀ ਹੋਈ ਸੀ ਅਤੇ ਇਸ ਸਬੰਧੀ ਕਈ ਵਾਰ ਸਰਪੰਚ ਨੂੰ ਕਿਹਾ ਗਿਆ ਸੀ ਕਿ ਨਾਲੀ ਨੂੰ ਬਣਾਇਆ ਜਾਵੇ ਪਰ ਸਰਪੰਚ ਨੇ ਕੋਈ ਗੌਰ ਨਹੀਂ ਕੀਤੀ। ਪਿੰਡ ਵਿੱਚ ਮੇਲਾ ਹੋਣ ਕਰਕੇ ਉਹਨਾਂ ਨੇ ਆਪਣੇ ਕੋਲੋਂ ਪੈਸੇ ਪਾ ਕੇ ਉਸ ਨਾਲੀ ਵਿਚ ਪਾਈਪ ਪਾ ਕੇ ਉਸ ਨੂੰ ਬਣਾ ਦਿੱਤਾ ਪਰ ਸਰਪੰਚ ਦੇ ਪਤੀ ਨੇ ਆ ਕੇ ਉਸ ਨਾਲੀ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਜਦੋਂ ਪਿੰਡ ਦੇ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਮਹਿਲਾ ਸਰਪੰਚ ਦੇ ਪਤੀ ਗੁਰਨਾਮ ਸਿੰਘ ਨੇ ਆਪਣੀ ਰਫਲ ਕੱਢ ਕੇ ਉਹਨਾਂ ਉੱਪਰ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਸੀਆਂ ਨੇ ਰਫਲ ਖੋਹ ਲਈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤੀ। ਜਦੋਂ ਪਿੰਡ ਦੇ ਲੋਕ ਇਕੱਠੇ ਹੋ ਗਏ ਤਾਂ ਸਰਪੰਚ ਦਾ ਪਤੀ ਉੱਥੋਂ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਇਸ ਮਾਮਲੇ ਸਬੰਧੀ ਦੋਨਾ ਧਿਰਾਂ ਨੂੰ ਸਵੇਰੇ ਥਾਣੇ ਹਾਜ਼ਰ ਹੋਣ ਦੇ ਲਈ ਕਿਹਾ ਸੀ ਪਰ ਰਾਤ ਨੂੰ 2 ਵਜੇ ਦੇ ਕਰੀਬ ਗੁਰਨਾਮ ਸਿੰਘ ਆਪਣਾ ਟਰੈਕਟਰ ਲੈਕੇ ਆਇਆ ਅਤੇ ਉਨਾਂ ਦੀ ਫਸਲ ਨੂੰ ਖਰਾਬ ਕਰ ਦਿੱਤਾ ਅਤੇ ਉਹਨਾਂ ਦੇ ਪਲਾਟਾਂ ਦੀਆਂ ਕੰਧਾਂ ਵੀ ਤੋੜ ਦਿੱਤੀਆਂ ਅਤੇ ਪੰਚਾਇਤੀ ਜਮੀਨ ਨੂੰ ਜਾਣ ਵਾਲੇ ਰਸਤੇ ਨੂੰ ਵੀ ਖਰਾਬ ਕਰ ਦਿੱਤਾ। ਇਕ ਹਵੇਲੀ ਦੇ ਕੋਠੇ ਦਾ ਵੀ ਕਾਫੀ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਸਵੇਰੇ ਇਸ ਸਬੰਧੀ ਫਿਰ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਹੈ। ਉਹਨਾਂ ਮੰਗ ਕੀਤੀ ਹੈ ਕਿ ਮਹਿਲਾ ਸਰਪੰਚ ਦੇ ਪਤੀ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਨੇ ਪਿੰਡ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ ਹੈ। ਥਾਣਾ ਧਾਰੀਵਾਲ ਦੇ ਐਸਐਚਓ ਪਰਮਿੰਦਰ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹਨਾਂ ਦੋਨਾਂ ਧਿਰਾਂ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਚਲਦੀ ਆ ਰਹੀ ਹੈ ਜਿਸ ਕਰਕੇ ਇਹ ਘਟਨਾ ਵਾਪਰੀ ਹੈ। ਜਾਂਚ ਕਰਨ ਤੋਂ ਬਾਅਦ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here