ਪੰਜਾਬ ਫਾਜਿਲਕਾ ਦੀ ਦਾਣਾ ਮੰਡੀ ’ਚੋਂ ਨੌਜਵਾਨ ਦੀ ਲਾਸ਼ ਬਰਾਮਦ/ ਕੈਂਟਰ ਦੇ ਨਾਲ ਲਟਕਦੀ ਹਾਲਤ ’ਚ ਮਿਲੀ ਲਾਸ਼ By admin - July 7, 2025 0 23 Facebook Twitter Pinterest WhatsApp ਫਾਜਿਲਕਾ ਦੀ ਦਾਣਾ ਮੰਡੀ ਵਿਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਐ। ਨੌਜਵਾਨ ਦੀ ਲਾਸ਼ ਇਕ ਟੈਂਕਰ ਨਾਲ ਲਟਕਦੀ ਹਾਲਤ ਵਿਚ ਮਿਲੀ ਐ। ਮ੍ਰਿਤਕ ਦੀ ਪਛਾਣ 23 ਸਾਲਾ ਸੂਰਜ ਵਜੋਂ ਹੋਈ ਐ ਜੋ ਕੈਂਟਰ ਡਰਾਈਵਰ ਵਜੋਂ ਕੰਮ ਕਰਦਾ ਸੀ। ਉਸ ਦੀ ਲਾਸ਼ ਉਸੇ ਦੇ ਕੈਂਟਰ ਨਾਲ ਲਟਕਦੀ ਹੋਈ ਹਾਲਤ ਵਿਚ ਮਿਲੀ ਐ। ਪੁਲਿਸ ਦੀ ਮੁਢਲੀ ਜਾਂਚ ਦੌਰਾਨ ਮਾਮਲਾ ਖੁਦਕੁਸ਼ੀ ਦਾ ਜਾਪ ਰਿਹਾ ਐ। ਮ੍ਰਿਤਕ ਦੇ ਭਰਾ ਦੇ ਦੱਸਣ ਮੁਤਾਬਕ ਮ੍ਰਿਤਕ ਇਕ ਜ਼ਨਾਨੀ ਨਾਲ ਰਹਿ ਰਿਹਾ ਸੀ। ਜਦਕਿ ਉਕਤ ਜ਼ਨਾਨੀ ਦਾ ਕਹਿਣਾ ਐ ਕਿ ਘਟਨਾ ਵੇਲੇ ਘਰ ਅੰਦਰ ਸੁੱਤੀ ਪਈ ਸੀ ਅਤੇ ਮ੍ਰਿਤਕ ਕਦੋਂ ਬਾਹਰ ਗਿਆ, ਉਸ ਨੂੰ ਕੋਈ ਪਤਾ ਨਹੀਂ। ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।