
ਲੁਧਿਆਣਾ ਦੇ ਜਮਾਲਪੁਰਾ ਇਲਾਕੇ ਵਿਚ ਮੋਟਰ ਸਾਈਕਲ ਸਵਾਰਾਂ ਵੱਲੋਂ ਸੁਨਿਆਰੇ ਨਾਲ ਲੁੱਟ ਦੀ ਘਟਨਾ ਨੂੰ ਅੰਜ਼ਾਮ ਦੇਣ ਦੀ ਖਬਰ ਸਾਹਮਣੇ ਆਈ ਐ। ਲੁਟੇਰੇ ਸੁਨਿਆਰੇ ਕੋਲੋਂ ਹਥਿਆਰ ਦਿਖਾ ਕੇ ਨਕਦੀ ਤੇ ਗਹਿਣਿਆਂ ਨਾਲ ਭਰਿਆ ਬੈਗ ਲੁੱਟ ਕੇ ਫਰਾਰ ਹੋ ਗਏ। ਇਸ ਦੌਰਾਨ ਸੁਨਿਆਰੇ ਦੀ ਲੁਟੇਰਿਆਂ ਨਾਲ ਝੜਪ ਵੀ ਹੋਈ ਪਰ ਲੁਟੇਰੇ ਬੈਗ ਖੋਹ ਕੇ ਭੱਜਣ ਵਿਚ ਸਫਲ ਰਹੇ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਐ। ਲੁਟ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਖਬਰਾਂ ਮੁਤਾਬਕ ਲੁਟੇਰਿਆਂ ਨੇ ਘਟਨਾ ਅੰਜ਼ਾਮ ਦੇਣ ਤੋਂ ਪਹਿਲਾਂ ਇਲਾਕੇ ਦੀ ਰੇਕੀ ਵੀ ਕੀਤੀ ਸੀ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਦੁਕਾਨਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਉਹ 33 ਫੁੱਟਾ ਰੋਡ ‘ਤੇ ਸ਼ਗੁਨ ਜਵੈਲਰਜ਼ ਦੇ ਨਾਮ ਨਾਲ ਇੱਕ ਦੁਕਾਨ ਚਲਾਉਂਦਾ ਹੈ। ਉਹ ਅੱਜ ਵੀ ਰੋਜ਼ਾਨਾ ਵਾਂਗ ਆਪਣੀ ਦੁਕਾਨ ਤੋਂ ਘਰ ਵਾਪਸ ਆ ਰਿਹਾ ਸੀ ਕਿ ਦੁਕਾਨ ਦੇ ਸਾਹਮਣੇ ਵਾਲੀ ਗਲੀ ਤੋਂ ਬਾਈਕ ਸਵਾਰ ਦੋ ਨੌਜਵਾਨਾਂ ਨੇ ਉਸਨੂੰ ਪਿੱਛੇ ਤੋਂ ਰੋਕਿਆ ਅਤੇ ਉਸ ‘ਤੇ ਬੰਦੂਕ ਤਾਣ ਦਿੱਤੀ। ਬਦਮਾਸ਼ਾਂ ਨਾਲ ਉਸਦੀ ਝੜਪ ਵੀ ਹੋਈ ਪਰ ਲੁਟੇਰੇ ਬੈਗ ਝਪਟ ਕੇ ਭੱਜਣ ਵਿਚ ਸਫਲ ਰਹੇ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਗਈ ਐ। ਪੀੜਤ ਨੇ ਘਟਨਾ ਤੋਂ 15 ਮਿੰਟ ਬਾਅਦ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਜਮਾਲਪੁਰ ਥਾਣੇ ਦੀ ਐਸਐਚਓ ਬਲਵਿੰਦਰ ਕੌਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਐਸਐਚਓ ਬਲਵਿੰਦਰ ਕੌਰ ਨੇ ਕਿਹਾ ਕਿ ਦੁਕਾਨਦਾਰ ਇਸ ਸਮੇਂ ਡਰਿਆ ਹੋਇਆ ਹੈ। ਉਸਦਾ ਬਿਆਨ ਲੈਣ ਤੋਂ ਬਾਅਦ ਅਗਲੀ ਜਾਂਚ ਕੀਤੀ ਜਾਵੇਗੀ। ਪੁਲਿਸ ਵੱਲੋਂ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਦਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਐ। ਦੁਕਾਨਦਾਰ ਮੁਤਾਬਕ ਬੈਗ ਵਿੱਚ ਲਗਭਗ 2 ਲੱਖ ਰੁਪਏ ਨਕਦ ਅਤੇ ਕੁਝ ਗਹਿਣੇ ਸਨ। ਪੁਲਿਸ ਨੇ ਮਾਮਲੇ ਨੂੰ ਛੇਤੀ ਸੁਲਝਾ ਲੈਣ ਦਾ ਭਰੋਸਾ ਦਿੱਤਾ ਐ।

