ਅਬੋਹਰ ’ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ/ ਜ਼ਮੀਨ ਸੇਮ ਹੇਠ ਆਉਣ ਕਾਰਨ ਸਪਰੇਅ ਨਿਗਲ ਕੇ ਦਿੱਤੀ ਜਾਨ/ ਸਰਕਾਰ ਅੱਗੇ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਦੀ ਅਪੀਲ

0
4

ਅਬੋਹਰ ਦੇ ਪਿੰਡ ਮਹਿਰਾਣਾ ਵਾਸੀ ਇਕ ਕਿਸਾਨ ਵੱਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਸੁਭਾਸ਼ ਚੰਦਰ ਵਜੋਂ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਸੁਭਾਸ਼ ਚੰਦਰ ਸੇਮ ਕਾਰਨ ਫਸਲ ਬਰਬਾਦ ਹੋ ਜਾਣ ਤੋਂ ਪ੍ਰੇਸ਼ਾਨ ਸੀ, ਜਿਸ ਦੇ ਚਲਦਿਆਂ ਉਸ ਨੇ ਕੀਟਨਾਸ਼ਕ ਪੀ ਕੇ ਜਾਨ ਦੇ ਦਿੱਤੀ। ਮ੍ਰਿਤਕ ਤਿੰਨ ਬੱਚਿਆਂ ਦਾ ਬਾਪ ਸੀ ਅਤੇ ਢਾਈ ਏਕੜ ਜ਼ਮੀਨ ਦਾ ਮਾਲਕ ਸੀ। ਉਸ ਦੀ ਜ਼ਮੀਨ ਸਾਲ 2011 ਤੋਂ ਸੇਮ ਦੀ ਮਾਰ ਹੇਠ ਆ ਚੁੱਕੀ ਸੀ, ਜਿਸ ਕਾਰਨ ਜ਼ਮੀਨ ਵਿਚ ਹਰ ਸਾਲ ਪਾਣੀ ਭਰ ਜਾਂਦਾ ਸੀ, ਜਿਸ ਕਾਰਨ ਕੋਈ ਫਸਲ ਨਹੀਂ ਸੀ ਹੋ ਰਹੀ, ਜਿਸ ਦੇ ਚਲਦਿਆਂ ਉਸ ਸਿਰ ਕਰਜੇ ਦੀ ਪੰਡ ਲਗਾਤਾਰ ਭਾਰੀ ਹੋ ਰਹੀ ਐ। ਬੀਤੇ ਦਿਨ ਉਸ ਨੇ ਖੇਤ ਵਿਚ ਜਾ ਕੇ ਕੀਟਨਾਸ਼ਕ ਨਿਗਲ ਲਈ। ਉਸ ਨੂੰ ਇਲਾਜ ਲਈ ਏਮਜ਼ ਬਠਿੰਡਾ ਤੇ ਸ੍ਰੀ ਗੰਗਨਗਰ ਵਿਖੇ ਲਿਜਾਇਆ ਗਿਆ, ਜਿੱਥੇ ਬੀਤੇ ਕੱਲ੍ਹ ਰਾਤ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਦੇਹ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਐ। ਮੌਕੇ ਤੇ ਪਹੁੰਚੇ ਕਿਸਾਨ ਆਗੂਆਂ ਨੇ ਘਟਨਾ ਤੇ ਦੁੱਖ ਜਾਹਰ ਕਰਦਿਆਂ ਸਰਕਾਰ ਤੋਂ ਪੀੜਤ ਪਰਿਵਾਰ ਦੀ ਮਾਲੀ ਮਦਦ ਦੀ ਮੰਗ ਕੀਤੀ ਐ। ਮ੍ਰਿਤਕ ਦੇ ਚਚੇਰੇ ਭਰਾ ਅਜੀਤ ਦੇ ਦੱਸਣ ਮੁਤਾਬਕ ਸੁਭਾਸ਼ ਚੰਦਰ ਦੀ ਉਮਰ ਲਗਭਗ 52 ਸਾਲ ਸੀ, ਉਸ ਦੀਆਂ ਦੋ ਧੀਆਂ ਅਤੇ ਇਕ ਪੁੱਤਰ ਹੈ ਤੇ ਉਸ ਦੀ ਲਗਭਗ ਢਾਈ ਏਕੜ ਜ਼ਮੀਨ ਹੈ, ਜਿਸ ਵਿਚ 2011 ਤੋਂ ਏਨੀ ਜ਼ਿਆਦਾ ਸੇਮ ਆ ਚੁੱਕੀ ਸੀ ਕਿ ਜ਼ਮੀਨ ਪਾਣੀ ਨਾਲ ਭਰ ਜਾਂਦੀ ਹੈ ਤੇ ਕੋਈ ਫ਼ਸਲ ਨਹੀਂ ਪੈਦਾ ਹੋ ਰਹੀ ਸੀ। ਸੁਭਾਸ਼ ਲਈ ਘਰ ਚਲਾਉਣਾ ਵੀ ਮੁਸ਼ਕਲ ਹੋ ਗਿਆ ਸੀ। ਉਸ ਨੇ ਖੇਤ ਵਿਚ ਕੀਟਨਾਸ਼ਕ ਨਿਗਲ ਲਿਆ ਸੀ, ਜਿਸ ਕਾਰਨ ਉਸ ਨੇ ਬੀਤੇ ਕੱਲ੍ਹ ਰਾਤੀ ਦੰਮ ਤੋੜ ਦਿੱਤਾ। ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਵਿੱਤੀ ਮਦਦ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here