ਅੰਮ੍ਰਿਤਸਰ ਦੇ ਪਿੰਡ ਦਬਬੁਰਜੀ ’ਚ ਸਿਲੰਡਰਾਂ ਨੂੰ ਲੱਗੀ ਅੱਗ/ ਲੋਕਾਂ ਨੇ ਭੱਜ ਕੇ ਬਚਾਈ ਜਾਨ, ਵੀਡੀਓ ਵਾਇਰਲ/ ਪਿੰਡ ਵਾਸੀਆਂ ਮੁਸ਼ੱਕਤ ਤੋਂ ਬਾਅਦ ਪਾਇਆ ਕਾਬੂ

0
16

ਅੰਮ੍ਰਿਤਸਰ ਦੇ ਪਿੰਡ ਦਰਬੁਰਜੀ ਵਿਚ ਬੀਤੀ ਰਾਤ ਹਾਲਾਤ ਉਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਅੱਡੇ ਦੇ ਸਥਿਤ ਇਕ ਖੋਖਾਨੁਮਾ ਦੁਕਾਨ ਅੰਦਰ ਅਚਾਨਕ ਅੱਗ ਲੱਗ ਗਈ। ਅੱਗ ਐਨੀ ਤੇਜੀ ਨਾਲ ਫੈਲੀ ਕਿ ਇਸ ਨੇ ਦੁਕਾਨ ਅੰਦਰ ਪਏ ਸਿਲੰਡਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਪਰ ਫਾਇਰ ਬ੍ਰਿਗੇਡ ਸਮੇਂ ਸਿਰ ਨਹੀਂ ਪਹੁੰਚੀ, ਜਿਸ ਕਾਰਨ ਪਿੰਡ ਵਾਸੀਆਂ ਨੇ ਆਪਣੇ ਤੌਰ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪਿੰਡ ਵਾਸੀਆਂ ਨੇ ਪਾਣੀ ਤੋਂ ਇਲਾਵਾ ਮਿੱਟੀ ਆਦਿ ਪਾ ਕੇ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ। ਲੋਕਾਂ ਨੇ ਟਰੈਕਟਰ ਦੀ ਮਦਦ ਨਾਲ ਖੋਖੇ ਨੂੰ ਪਰੇ ਹਟਾ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਸੀ। ਅਖੀਰ ਲੋਕਾਂ ਦੀ ਸਖਤ ਮਿਹਨਤ ਦੇ ਚਲਦਿਆਂ ਅੱਗ ਤੇ ਕਾਬੂ ਪਾਇਆ ਸਕਿਆ। ਲੋਕਾਂ ਵੱਲੋਂ ਅੱਗ ਤੇ ਕਾਬੂ ਪਾਏ ਜਾਣ ਸਮੇਂ ਦੀਆਂ ਵੀਡੀਓ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਨੇ, ਜਿਸ ਵਿਚ ਬਹਾਦਰੀ ਨਾਲ ਅੱਗ ਤੇ ਕਾਬੂ ਪਾਉਂਦੇ ਦਿਖਾਈ ਦੇ ਰਹੇ। ਲੋਕਾਂ ਦੇ ਅੱਗ ਤੇ ਸਮਾਂ ਰਹਿੰਦੇ ਕਾਬੂ ਪਾ ਲੈਣ ਨਾਲ ਵੱਡਾ ਹਾਦਸਾ ਟੱਲ ਗਿਆ ਐ। ਘਟਨਾ ਸਥਾਨ ਦੇ ਆਸ-ਪਾਸ ਰਿਹਾਇਸ਼ੀ ਇਲਾਕੇ ਸੀ ਅਤੇ ਅੱਗ ਫੈਲਣ ਦੀ ਸੂਰਤ ਵਿਚ ਜਾਨੀ ਨੁਕਸਾਨ ਹੋ ਸਕਦਾ ਸੀ। ਇਕ ਘਟਨਾ ਵਿਚ ਕਿਸੇ ਕਿਸੇ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਐ ਜਦਕਿ ਦੁਕਾਨ ਅੰਦਰ ਪਏ ਸਮਾਨ ਨੂੰ ਕਾਫੀ ਨੁਕਸਾਨ ਪਹੁੰਚਿਆ ਐ।

LEAVE A REPLY

Please enter your comment!
Please enter your name here