ਮੋਹਾਲੀ ਏਅਰਪੋਰਟ ਰੋਡ ’ਤੇ ਵਾਪਰਿਆ ਵੱਡਾ ਹਾਦਸਾ/ ਮੀਂਹ ਕਾਰਨ ਪਏ ਖੱਡੇ ’ਚ ਡਿੱਗਿਆ ਸਾਮਾਨ ਨੇ ਭਰਿਆ ਟਰਾਲਾ/ ਟਰਾਲੇ ਦਾ ਹੋਇਆ ਭਾਰੀ ਨੁਕਸਾਨ, ਡਰਾਈਵਰ ਦੀ ਮੁਸ਼ਕਲ ਨਾਲ ਬਚੀ ਜਾਨ

0
5

ਮੋਹਾਲੀ ਦੇ ਏਅਰਪੋਰਟ ਰੋਡ ਤੇ ਬੀਤੀ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੋਂ ਲੰਘ ਰਿਹਾ ਇਕ ਟਰਾਲਾ ਮੀਂਹ ਕਾਰਨ ਪਏ ਖੱਡੇ ਵਿਚ ਜਾ ਡਿੱਗਾ। ਇਸ ਕਾਰਨ ਟਰਾਲੇ ਦਾ ਸਾਮਾਨ ਸਮੇਤ ਭਾਰੀ ਨੁਕਸਾਨ ਹੋਇਆ ਐ ਜਦਕਿ ਡਰਾਈਵਰ ਦਾ ਬਚਾਅ ਹੋ ਗਿਆ ਐ। ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਭਾਰੀ ਮੀਂਹ ਦੇ ਚਲਦਿਆਂ 15-20 ਫੁੱਟ ਡੂੰਘਾ ਟੋਇਆ ਪੈ ਗਿਆ ਸੀ, ਜਿਸ ਦੀਆਂ ਖਬਰਾਂ ਮੀਡੀਆਂ ਵਿਚ ਵੀ ਪ੍ਰਕਾਸ਼ਿਤ ਹੋਈਆਂ ਸੀ। ਭਾਵੇਂ ਪ੍ਰਸ਼ਾਸਨ ਵੱਲੋਂ ਇਸ ਦੀ ਰੀਪੇਅਰ ਕੀਤੀ ਜਾ ਰਹੀ ਸੀ ਪਰ ਕੋਈ ਬੇਰੀਕੇਡਿੰਗ ਨਾ ਲਾਉਣ ਕਾਰਨ ਕਾਰਾਂ ਨੂੰ ਬਚਾਉਂਦਿਆਂ ਇਕ ਵੱਡਾ ਟਰਾਲਾ ਟੋਏ ਵਿਚ ਡਿੱਗ ਗਿਆ। ਟਰਾਲਾ ਚਾਲਕ ਦੇ ਦੱਸਣ ਮੁਤਾਬਕ ਉਸ ਦਾ 25 ਤੋਂ 30 ਲੱਖ ਦਾ ਨੁਕਸਾਨ ਹੋਇਆ ਐ। ਪ੍ਰਤੱਖਦਰਸ਼ੀਆਂ ਮੁਤਾਬਕ ਇਸ ਹਾਦਸੇ ਲਈ ਪ੍ਰਸ਼ਾਸਨ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਐ। ਦੱਸਣਯੋਗ ਐ ਕਿ ਵੀਵੀਆਈਪੀ ਏਅਰਪੋਰਟ ਰੋਡ ਹੋਣ ਕਾਰਨ ਇੱਥੋਂ ਰੋਜਾਨਾ ਹੀ ਗਵਰਨਰ, ਮੁੱਖ ਮੰਤਰੀ ਸਮੇਤ ਮੰਤਰੀ ਤੇ ਆਲਾ ਅਧਿਕਾਰੀਆਂ ਦੀ ਆਵਾਜਾਈ ਰਹਿੰਦੀ ਐ, ਇਸ ਦੇ ਬਾਵਜੂਦ ਐਡੇ ਵੱਡੇ ਖੱਡੇ ਨੂੰ ਤੁਰੰਤ ਬੰਦ ਨਹੀਂ ਗਿਆ। ਹਾਦਸੇ ਤੋਂ ਬਚਣ ਲਈ ਪ੍ਰਸ਼ਾਸਨ ਇਸ ਰੋਡ ਨੂੰ ਬੰਦ ਕਰ ਕੇ ਸਰਵਿਸ ਰੋਡ ਤੋਂ ਟਰੈਫਿਕ ਚਲਾ ਸਕਦਾ ਸੀ ਪਰ ਪ੍ਰਸ਼ਾਸਨ ਨੇ ਅਜਿਹਾ ਨਹੀਂ ਕੀਤਾ, ਜਿਸ ਦਾ ਖਮਿਆਜਾ ਟਰਾਲਾ ਚਾਲਕ ਨੂੰ ਸਹਿਣਾ ਪਿਆ ਐ। ਟਰਾਲਾ ਚਾਲਕ ਦੇ ਦੱਸਣ ਮੁਤਾਬਕ ਜੇਕਰ ਉਹ ਟੋਏ ਨੂੰ ਬਚਾਉਂਦਿਆਂ ਟਰਾਲਾ ਦੂਜੇ ਪਾਸਿਓਂ ਲੰਘਾਉਣ ਦੀ ਕੋਸ਼ਿਸ਼ ਕਰਦਾ ਤਾਂ 3 ਤੋਂ 4 ਕਾਰਾਂ ਨੂੰ ਨੁਕਸਾਨ ਪਹੁੰਚ ਸਕਦਾ ਸੀ, ਜਿਸ ਦਾ ਚਲਦਿਆਂ ਕਾਰਾਂ ਨੂੰ ਬਚਾਉਣ ਦੇ ਚੱਕਰ ਵਿਚ ਉਸ ਦਾ ਟਰਾਲਾ ਖੱਡੇ ਵਿਚ ਡਿੱਗ ਗਿਆ ਐ। ਖਬਰਾਂ ਮੁਤਾਬਕ ਇਹ ਟਰਾਲਾ ਹਰਿਆਣੇ ਤੋਂ ਕੀਰਤਪੁਰ ਸਾਹਿਬ ਜਾ ਰਿਹਾ ਸੀ। ਹਾਦਸੇ ਵਿਚ ਟਰਾਲੇ ਦੇ ਡਰਾਈਵਰ ਦੇ ਵੀ ਸੱਟਾਂ ਲੱਗੀਆਂ ਨੇ। ਪ੍ਰਤੱਖਦਰਸ਼ੀਆਂ ਮੁਤਾਬਕ ਐਨੀ ਵੱਡੀ ਘਟਨਾ ਵਾਪਰਨ ਤੋਂ ਬਾਅਦ ਵੀ ਕੋਈ ਵੀ ਪੁਲਿਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ। ਡਰਾਈਵਰ ਨੂੰ ਚਾਹ-ਪਾਣੀ ਤੇ ਦੂਜੀ ਸਹਾਇਤਾ ਸਥਾਨਕ ਵਾਸੀਆਂ ਵੱਲੋਂ ਹੀ ਪਹੁੰਚਾਈ ਗਈ ਐ। ਇਸ ਘਟਨਾ ਤੋਂ ਬਾਅਦ ਹਾਈਵੇ ਤੇ ਰਾਤ ਵੇਲੇ ਦੀ ਪੁਲਿਸ ਸੁਰੱਖਿਆ ਤੇ ਵੀ ਸਵਾਲ ਖੜ੍ਹੇ ਹੋ ਗਏ ਨੇ।  ਉਧਰ ਇਸ ਸਬੰਧੀ ਪੁੱਛੇ ਜਾਣ ਤੇ ਟਰੈਫਿਕ ਅਧਿਕਾਰੀ ਨੇ ਦੋਸ਼ਾਂ ਦਾ ਖੰਡਨ ਕੀਤਾ ਐ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਬੈਰੀਕੇਡਿੰਗ ਸਮੇਤ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਪਰ ਡਰਾਈਵਰ ਉਨੀਂਦਰਾ ਹੋਣ ਕਾਰਨ ਆਪਣਾ ਸੰਤੁਲਨ ਗੁਆ ਬੈਠਾ ਐ। ਅਧਿਕਾਰੀ ਦਾ ਕਹਿਣਾ ਐ ਕਿ ਪਹਿਲਾਂ ਟਰਾਲਾ ਇਕ ਕਾਰ ਨਾਲ ਟਕਰਾਇਆ ਐ ਅਤੇ ਬਾਦ ਵਿਚ ਬੇਕਾਬੂ ਹੋ ਕੇ ਟੋਏ ਵਿਚ ਡਿੱਗਿਆ ਐ। ਰੋਸ਼ਨੀ ਦਾ ਪ੍ਰਬੰਧ ਨਾ ਹੋਣ ਬਾਰੇ ਉਨ੍ਹਾਂ ਕਿਹਾ ਕਿ ਇੱਥੇ ਸੀਪੀ ਮਾਲ ਦੀਆਂ ਲਾਈਟਾਂ ਕਾਰਨ ਕਾਫੀ ਰੋਸ਼ਨੀ ਹੁੰਦੀ ਐ ਅਤੇ ਜੇਕਰ ਡਰਾਈਵਰ ਨੇ ਚੌਕਸੀ ਵਰਤੀ ਹੁੰਦੀ ਤਾਂ ਹਾਦਸੇ ਤੋਂ ਬਚਿਆ ਜਾ ਸਕਦਾ ਸੀ।

LEAVE A REPLY

Please enter your comment!
Please enter your name here