ਪਠਾਨਕੋਟ ਤੋਂ ਰਣਜੀਤ ਸਾਗਰ ਡੈਮ ਨੂੰ ਜਾਂਦੀ ਸੜਕ ’ਤੇ ਮਲਬੇ ਦੀ ਭਰਮਾਰ ਕਾਰਨ ਰਾਹਗੀਰ ਪ੍ਰੇਸ਼ਾਨ ਹੋ ਰਹੀ ਨੇ ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜ਼ਮੀਨ ਖਿਸਕਣ ਕਾਰਨ ਭਾਰੀ ਮਾਤਰਾ ਵਿਚ ਮਲਬਾ ਸੜਕ ਤੇ ਡਿੱਗ ਗਿਆ ਸੀ ਪਰ ਪ੍ਰਸ਼ਾਸਨ ਨੇ ਮਲਬਾ ਸਾਫ ਕੀਤੇ ਬਿਨਾਂ ਹੀ ਰੋਡ ਚਾਲੂ ਕਰ ਦਿੱਤਾ ਐ, ਜਿਸ ਕਾਰਨ ਹਾਦਸੇ ਵਾਪਰਨ ਦਾ ਖਤਰਾ ਬਣਿਆ ਹੋਇਆ ਐ। ਰਾਹਗੀਰਾਂ ਨੇ ਪ੍ਰਸ਼ਾਸਨ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਐ। ਜਾਣਕਾਰੀ ਅਨੁਸਾਰ ਅਰਧ ਪਹਾੜੀ ਇਲਾਕੇ ਧਾਰ ਵਿਖੇ ਪਠਾਨਕੋਟ ਤੋਂ ਰਣਜੀਤ ਸਾਗਰ ਡੈਮ ਨੂੰ ਜਾਂਦੇ ਰਸਤੇ ਤੇ ਪਿਛਲੇ ਦਿਨੀ ਲੈਂਡ ਸਲਾਈਡਿੰਗ ਹੋਈ ਸੀ ਜਿਸ ਨੂੰ ਵੇਖਦੇ ਹੋਏ ਡੈਮ ਪ੍ਰਸ਼ਾਸਨ ਵੱਲੋਂ ਆਨਨ ਫਾਨਨ ’ਚ ਰਸਤਾ ਤਾਂ ਖੋਲ ਦਿੱਤਾ ਗਿਆ ਪਰ ਮਲਵੇ ਨੂੰ ਪੂਰੀ ਤਰ੍ਹਾਂ ਨਹੀਂ ਹਟਾਇਆ ਗਿਆ ਜਿਸ ਵਜਾ ਨਾਲ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹਗੀਰਾਂ ਦੇ ਦੱਸਣ ਮੁਤਾਬਕ ਉਹਨਾਂ ਦਾ ਇਸ ਪਾਸੇ ਰੋਜ਼ ਦਾ ਆਉਣਾ ਜਾਣਾ ਹੈ ਪਰ ਰਸਤੇ ਤੇ ਮਲਬਾ ਖਿਲਰਿਆ ਹੋਣ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਐ। ਰਸਤਾ ਕਾਫੀ ਤੰਗ ਹੈ ਅਤੇ ਜੇਕਰ ਦੋ ਗੱਡੀਆਂ ਆਮੋ ਸਾਹਮਣੇ ਆ ਜਾਣ ਤਾਂ ਇੱਕ ਗੱਡੀ ਨੂੰ ਰੁਕਣਾ ਪੈਂਦਾ ਹੈ। ਉਹਨਾਂ ਕਿਹਾ ਕਿ ਇਸ ਵਜਾ ਨਾਲ ਕਈ ਵਾਰ ਇੱਥੇ ਸਾਨੂੰ ਜਾਮ ਦਾ ਸਾਮਣਾ ਵੀ ਕਰਨਾ ਪੈਂਦਾ ਹੈ ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਮਲਵੇ ਨੂੰ ਚੁਕਵਾਇਆ ਜਾਏ ਤਾਂ ਜੋ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।