ਪੰਜਾਬ ਫਿਰੋਜ਼ਪੁਰ ਦੇ ਕਸੂਰੀ ਗੇਟ ਦੇ ਕੋਲ ਲੋਕਾ ਹੱਥੇ ਚੜ੍ਹਿਆ ਚੋਰ/ ਛਿੱਤਰ ਪਰੇਡ ਤੋਂ ਬਾਦ ਕੀਤਾ ਪੁਲਿਸ ਹਵਾਲੇ By admin - July 5, 2025 0 5 Facebook Twitter Pinterest WhatsApp ਫਿਰੋਜ਼ਪੁਰ ਦੇ ਕਸੂਰੀ ਗੇਟ ਇਲਾਕੇ ਵਿਚ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਲੋਕਾਂ ਨੇ ਇਕ ਚੋਰ ਨੂੰ ਫੜ ਕੇ ਕੁਟਾਪਾ ਚਾੜ ਦਿੱਤਾ। ਲੋਕਾਂ ਦਾ ਇਲਜਾਮ ਸੀ ਕਿ ਇਹ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਸਾਈਕਲ ਚੋਰੀ ਕਰ ਰਿਹਾ ਸੀ, ਜਿਸ ਨੂੰ ਲੋਕਾਂ ਨੇ ਰੰਗੇ ਹੱਥੀ ਕਾਬੂ ਕਰ ਲਿਆ। ਲੋਕਾਂ ਨੇ ਚੋਰ ਦਾ ਕੁਟਾਪਾ ਚਾੜ ਕੇ ਪੁਲਿਸ ਹਵਾਲੇ ਕਰ ਦਿੱਤਾ। ਮੌਕੇ ਤੇ ਇਕੱਠਾ ਹੋਏ ਲੋਕਾਂ ਦਾ ਕਹਿਣਾ ਸੀ ਫੜਿਆ ਗਿਆ ਸਖਸ਼ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕਾ ਐ। ਲੋਕਾਂ ਦੇ ਦੱਸਣ ਮੁਤਾਬਕ ਇਲਾਕੇ ਅੰਦਰ ਸ਼ਰੇਆਮ ਚੋਰੀਆਂ ਹੋ ਰਹੀਆਂ ਨੇ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।