ਫਰੀਦਕੋਟ ਸਿਹਤ ਵਿਭਾਗ ਨੇ ਬਰਸਾਤੀ ਮੌਸਮ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਐ। ਸਿਹਤ ਮਹਿਕਮੇ ਵੱਲੋਂ ਮਲੇਰੀਆ, ਚਿਕਨ ਗੁਣੀਆਂ ਅਤੇ ਡੇਂਗੂ ਸਮੇਤ ਬਾਕੀ ਮੌਸਮੀ ਬਿਮਾਰੀਆਂ ਦੀ ਆਗਾਊ ਰੋਕਥਾਮ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਏ ਜਾ ਰਹੇ ਨੇ, ਜਿਸ ਦੀ ਬਦੌਲਤ ਜ਼ਿਲ੍ਹਾ ਅੰਦਰ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਐ। ਸਿਹਤ ਵਿਭਾਗ ਦੇ ਅੰਕੜਿਆ ਮੁਤਾਬਕ ਜਨਵਰੀ ਤੋਂ ਲੈ ਕੇ ਹੁਣ ਤੱਕ ਜਿਲ੍ਹਾਂ ਅੰਦਰ ਡੇਂਗੂ ਦੇ 22 ਮਰੀਜ਼ ਸਾਹਮਣੇ ਆਏ ਸਨ ਜਿਨਾਂ ਦਾ ਇਲਾਜ ਸਹੀ ਤਰੀਕੇ ਨਾਲ ਹੋਣ ਤੋਂ ਬਾਅਦ ਉਹ ਸਿਹਤਯਾਬ ਹੋਣ ਤੋਂ ਬਾਅਦ ਆਪਣੇ ਘਰਾਂ ਵਿੱਚ ਜਾ ਚੁੱਕੇ ਹਨ। ਇਹਨਾਂ ਵਿੱਚੋਂ ਕਈ ਮਰੀਜ਼ਾਂ ਦਾ ਇਲਾਜ ਘਰ ਵਿੱਚ ਹੀ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਚੀਫ ਮੈਡੀਕਲ ਅਫਸਰ ਡਾਕਟਰ ਪਰਮਜੀਤ ਬਰਾੜ ਨੇ ਦੱਸਿਆ ਕਿ ਜੂਨ ਜੁਲਾਈ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਡੇਂਗੂ ਦੇ ਫੈਲਣ ਦਾ ਖਦਸ਼ਾ ਜਿਆਦਾ ਬਣਿਆ ਰਹਿੰਦਾ ਹੈ। ਉਹਨਾਂ ਦੱਸਿਆ ਕਿ ਡੇਂਗੂ ਦਾ ਲਾਰਵਾ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਸਾਡੇ ਵੱਲੋਂ ‘ਫਰਾਈਡੇ ਇਜ ਦਾ ਡਰਾਈ ਡੇ’ ਦਾ ਨਾਅਰਾ ਦਿੱਤਾ ਗਿਆ ਜਿਸ ਤਹਿਤ ਹਫਤੇ ਵਿੱਚ ਇੱਕ ਵਾਰ ਆਪਣੇ ਆਸ ਪਾਸ ਦੇ ਕਈ ਉਪਕਰਨਾਂ ਵਿੱਚ ਖੜੇ ਪਾਣੀ ਨੂੰ ਖਾਲੀ ਕਰਨਾ ਜਰੂਰੀ ਹੈ ਚਾਹੇ ਉਹ ਫਰਿਜ ਹੋਵੇ ਜਾਂ ਕੂਲਰ ਹੋਵੇ ਜਾਂ ਆਸ ਪਾਸ ਕੋਈ ਪੁਰਾਣੀ ਚੀਜ਼ ਜਿਸ ਵਿੱਚ ਪਾਣੀ ਜਮਾ ਹੋਵੇ ਉਸ ਨੂੰ ਖਾਲੀ ਕਰਨਾ ਜਰੂਰੀ ਹੈ। ਉਹਨਾਂ ਦੱਸਿਆ ਕਿ ਸਮੇਂ ਸਮੇਂ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਡਿੰਬੂ ਵਰਗੀ ਭਿੰਕਰ ਬਿਮਾਰੀ ਤੋਂ ਬਚਿਆ ਜਾ ਸਕੇ.।