ਪੰਜਾਬ ਭਾਜਪਾ ਨੇ ਬਰਸਾਤੀ ਪਾਣੀ ਨਾਲ ਨਜਿੱਠਣ ਲਈ ਘੇਰੀ ਪੰਜਾਬ ਸਰਕਾਰ/ ਦਰਿਆਵਾਂ ’ਚੋਂ ਮਾਇਨਿੰਗ ਬੰਦ ਕਰਨ ਦੀ ਚਿੱਠੀ ਨਾ ਕੱਢਣ ’ਤੇ ਚੁੱਕੇ ਸਵਾਲ/ ਕਿਹਾ, ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਦੇ ਰਾਹ ਪਈ ਐ ਸਰਕਾਰ By admin - July 3, 2025 0 59 Facebook Twitter Pinterest WhatsApp ਪੰਜਾਬ ਭਾਜਪਾ ਨੇ ਬਰਸਾਤੀ ਪਾਣੀ ਦੇ ਨਿਕਾਸੀ ਦੇ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਭਾਜਪਾ ਦੇ ਬੁਲਾਰਾ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਪਹਿਲਾਂ ਬਰਸਾਤ ਦੇ ਮੌਸਮ ਦੌਰਾਨ 1 ਜੁਲਾਈ ਤੋਂ 30 ਸਤੰਬਰ ਤਕ ਪੰਜਾਬ ਦੇ ਦਰਿਆਵਾਂ ਵਿਚੋਂ ਮਾਇਨਿੰਗ ਤੇ ਰੋਕ ਲੱਗ ਜਾਂਦੀ ਸੀ ਪਰ ਇਸ ਵਾਰ ਸਰਕਾਰ ਇਸ ਬਾਰੇ ਚਿੱਠੀ ਕੱਢਣ ਤੋਂ ਭੁੱਲ ਗਈ ਐ। ਉਨ੍ਹਾਂ ਕਿਹਾ ਕਿ ਪਹਾੜੀ ਇਲਾਕਿਆਂ ਅੰਦਰ ਲਗਾਤਾਰ ਪੈ ਰਹੀ ਮੀਂਹ ਦਾ ਪਾਣੀ ਪੰਜਾਬ ਵੱਲ ਨੂੰ ਆ ਰਿਹਾ ਐ ਪਰ ਸਰਕਾਰ ਨੇ ਦਰਿਆਵਾਂ ਕੰਢੇ ਬਣੇ ਬੰਨ੍ਹਾਂ ਦੀ ਰਿਪੇਅਰ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਆਉਂਦੇ ਦਿਨਾਂ ਦੌਰਾਨ ਹਾਲਾਤ ਵਿਗੜ ਸਕਦੇ ਨੇ। ਉਨ੍ਹਾਂ ਸਰਕਾਰ ਤੋਂ ਮਾਇੰਨਿਗ ਰੋਕਣ ਲਈ ਚਿੱਠੀ ਕੱਢਣ ਤੋਂ ਇਲਾਵਾ ਨਦੀ ਨਾਲਿਆਂ ਦੇ ਕੰਢਿਆਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਐ ਤਾਂ ਜੋ ਲੋਕਾਂ ਦੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।