ਫਗਵਾੜਾ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਐ। ਇੱਥੇ ਗੋਰਾਇਆ ਹਾਈਵੇ ਤੇ ਸਥਿਤ ਇਕ ਢਾਬੇ ਅੰਦਰੋਂ ਭਾਰੀ ਮਾਤਰਾ ਵਿਚ ਗਊ ਮਾਸ ਬਰਾਮਦ ਹੋਇਆ ਐ। ਮੌਕੇ ’ਤੇ ਪਹੁੰਚੀਆਂ ਹਿੰਦੂ ਜਥੇਬੰਦੀਆਂ ਨੇ ਵੱਡਾ ਹੰਗਾਮਾ ਕੀਤਾ। ਜਥੇਬੰਦੀਆਂ ਦਾ ਇਲਜਾਮ ਸੀ ਕਿ ਢਾਬੇ ਅੰਦਰ ਇਕ ਵੱਡੇ ਫਰਿੱਜ਼ਰ ਅੰਦਰ ਕੁਇੰਟਲਾਂ ਦੇ ਹਿਸਾਬ ਨਾਲ ਗਊ ਮਾਸ ਸਟੋਰ ਕੀਤਾ ਹੋਇਆ ਸੀ। ਜਥੇਬੰਦੀਆਂ ਨੇ ਇੱਥੋਂ ਗਊ ਮਾਸ ਅੱਗੇ ਹੋਟਲਾਂ ਵਿਚ ਸਪਲਾਈ ਕਰਨ ਦੀ ਸ਼ੰਕਾ ਜਾਹਰ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਐ। ਜਥੇਬੰਦੀਆਂ ਦੇ ਦੱਸਣ ਮੁਤਾਬਕ 7 ਬੰਗਾਲੀ ਮੁਸਲਮਾਨਾਂ ਨੂੰ ਕਾਬੂ ਕੀਤਾ ਗਿਆ ਐ ਜਦਕਿ ਘਟਨਾ ਦਾ ਮਾਸਟਰ ਮਾਈਂਡ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਸ਼ੱਕੀ ਮਾਸ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਦੱਸਣਾ ਬਣਦਾ ਐ ਕਿ ਉਕਤ ਗਊ ਮਾਸ ਫਰਿੱਜ ਵਿਚ ਸਟੋਰ ਕੀਤਾ ਗਿਆ, ਜਿਸ ਨੂੰ ਅੱਗੇ ਹੋਟਲਾਂ ਵਿਚ ਸਪਲਾਈ ਕਰਨ ਦਾ ਸ਼ੱਕ ਐ। ਘਟਨਾ ਦੀ ਸੂਚਨਾ ਮਿਲਣ ਬਾਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਐ। ਹਿੰਦੂ ਸੰਗਠਨਾਂ ਨੇ ਪ੍ਰਸ਼ਾਸਨ ਤੋਂ ਢਾਬੇ ਦੇ ਮਾਲਕਾਂ ਸਮੇਤ ਇਸ ਘਿਨਾਉਣੇ ਕੰਮ ਨੂੰ ਅੰਜਾਮ ਦੇਣ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਐ। ਹਿੰਦੂ ਸੰਗਠਨਾਂ ਦੇ ਦੱਸਣ ਮੁਤਾਬਕ ਇਸ ਮਾਮਲੇ ਵਿਚ 7 ਬੰਗਾਲੀ ਮੁਸਲਮਾਨਾਂ ਨੂੰ ਕਾਬੂ ਕੀਤਾ ਗਿਆ ਐ ਜਦਕਿ ਘਟਨਾ ਦਾ ਮਾਸਟਰਮਾਈਂਡ ਭੱਜਣ ਵਿੱਚ ਕਾਮਯਾਬ ਹੋ ਗਿਆ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।