ਫਿਰੋਜ਼ਪੁਰ ਪੁਲਿਸ ਵੱਲੋਂ ਜੇਲ ਅੰਦਰ ਫੋਨ ਸੁੱਟਣ ਵਾਲਾ ਮੁਲਜ਼ਮ ਕਾਬੂ/ ਜੇਲ ਅੰਦਰ ਸੁਰੱਖਿਆ ਮੁਲਾਜ਼ਮ ਵਜੋਂ ਤੈਨਾਤ ਸੀ ਕਾਬੂ ਕੀਤਾ ਮੁਲਜ਼ਮ/ ਹਵਾਲਾਤੀਆਂ ਤੋਂ ਮੋਟੀ ਰਕਮ ਲੈ ਕੇ ਥਰੋ ਜ਼ਰੀਏ ਪਹੁੰਚਾਉਂਦਾ ਸੀ ਫੋਨ

0
3

 

ਫਿਰੋਜ਼ ਪੁਲਿਸ ਨੇ ਕੇਂਦਰੀ ਜੇਲ੍ਹ ਅੰਦਰ ਤੈਨਾਤ ਇਕ ਅਜਿਹੇ ਸੁਰੱਖਿਆ ਮੁਲਾਜਮ ਨੂੰ ਗ੍ਰਿਫਤਾਰ ਕੀਤਾ ਐ ਜੋ ਹਵਾਲਾਤੀਆਂ ਤੋਂ ਮੋਟੀਆਂ ਰਕਮਾਂ ਲੈ ਕੇ ਉਨ੍ਹਾਂ ਤਕ ਥਰੋ ਜ਼ਰੀਏ ਮੋਬਾਈਲ ਫੋਨ ਪਹੁੰਚਾਉਣ ਦਾ ਕੰਮ ਕਰਦਾ ਸੀ। ਜੇਲ੍ਹ ਅੰਦਰ ਤਲਾਸ਼ੀ ਦੌਰਾਨ ਵਾਰ ਵਾਰ ਮੋਬਾਈਲ ਫੋਨ ਬਰਾਮਦ ਹੋਣ ਤੋਂ ਬਾਦ ਜੇਲ ਪ੍ਰਸ਼ਾਸਨ ਨੂੰ ਸ਼ੱਕ ਪੈਣ ਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ਤੋ ਬਾਅਦ ਪੁਲਿਸ ਨੇ ਆਧੁਨਿਕ ਇਲੈਕਟਰੋਨਿਕ ਟੈਕਨੀਕਲ ਡਿਵਾਈਸ ਦੀ ਮਦਦ ਨਾਲ ਮੁਲਜਮ ਨੂੰ 6 ਮੋਬਾਈਲ ਫੋਨਾਂ ਸਮੇਤ ਗ੍ਰਿਫਤਾਰ ਕੀਤਾ ਐ। ਇਹ ਫੋਨ ਟਾਵਰ ਤੇ ਡਿਊਟੀ ਦੌਰਾਨ ਜੇਲ੍ਹ ਅੰਦਰ ਸੁੱਟੇ ਜਾਣੇ ਸੀ। ਪੁਲਿਸ ਨੇ ਮੁਲਜਮ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਜੇਲ ਵਿੱਚ ਆਏ ਦਿਨ ਵੱਡੀ ਤਾਦਾਤ ਵਿੱਚ ਮੋਬਾਈਲ ਫੋਨ ਬਰਾਮਦ ਹੁੰਦੇ ਸਨ ਜਿਸ ਨੂੰ ਰੋਕਣ ਲਈ ਜੇਲ ਪ੍ਰਸ਼ਾਸਨ ਵੱਲੋਂ ਹਰ ਰੋਜ਼ ਜੇਲ ਦੀਆਂ ਬੈਰਕਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਂਦੀ ਸੀ। ਰੋਜ਼ਾਨਾ  ਵੱਡੀ ਤਾਦਾਤ ਵਿੱਚ ਮੋਬਾਈਲ ਫੋਨ ਬਰਾਮਦ ਹੋਣ ਬਾਦ ਜੇਲ ਪ੍ਰਸ਼ਾਸਨ ਨੇ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਦੀ ਮਦਦ ਨਾਲ ਮੁਲਜਮਾਂ ਨੂੰ ਫੜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ, ਇਸੇ ਤਹਿਤ ਫਿਰੋਜ਼ਪੁਰ ਪੁਲਿਸ ਨੇ ਜੇਲ੍ਹ ਅੰਦਰ ਆਧੁਨਿਕ ਇਲੈਕਟਰੋਨਿਕ ਟੈਕਨੀਕਲ ਡਿਵਾਈਸ ਸਿਸਟਮ ਲਗਾ ਕੇ ਮੁਲਜਮਾਂ ਦੀ ਪੈੜ ਨੱਪੀ ਤਾਂ ਇਕ ਜੇਲ੍ਹ ਸੁਰੱਖਿਆ ਵਿਚ ਲੱਗਾ ਮੁਲਾਜਮ ਹੀ ਦੋਸ਼ੀ ਨਿਕਲਿਆ। ਫੜੇ ਗਏ ਮੁਲਜਮ ਨੂੰ ਜੇਲ ਪ੍ਰਸ਼ਾਸਨ ਨੇ ਪੋਸਕੋ ਕੰਪਨੀ ਜ਼ਰੀਏ ਪ੍ਰਾਈਵੇਟ ਤੌਰ ਤੇ ਭਰਤੀ ਕੀਤਾ ਸੀ। ਪੁਲਿਸ ਨੇ ਮੁਲਜਮ ਕੋਲੋਂ 6 ਮੋਬਾਈਲ ਫੋਨ ਬਰਾਮਦ ਕੀਤੇ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੋਲੋਂ 6 ਮੋਬਾਈਲ ਫੋਨ ਬਰਾਮਦ ਹੋਏ ਨੇ ਜਿਨ੍ਹਾਂ ਵਿਚੋਂ ਪੰਜ ਮੋਬਾਈਲ ਫੋਨ ਇਸ ਨੇ ਟਾਵਰ ਉੱਪਰ ਡਿਊਟੀ ਦੌਰਾਨ ਜੇਲ ਅੰਦਰ ਸੁੱਟਣੇ ਸੀ ਪਰ ਉਸ ਤੋਂ ਪਹਿਲਾਂ ਪੁਲਿਸ ਹੱਥੇ ਹੱਥੇ ਚੜ੍ਹ ਗਿਆ ਐ। ਪੁਲਿਸ ਨੇ ਮੁਲਜਮ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here