ਪੰਜਾਬ ਫਤਹਿਗੜ੍ਹ ਸਾਹਿਬ ’ਚ ਨਾਬਾਲਿਗ ਲੜਕੀ ਦੀ ਮੌਤ/ ਜ਼ਹਿਰੀਲੀ ਵਸਤੂ ਨਿਗਲਣ ਕਾਰਨ ਗਈ ਜਾਨ/ ਪੁਲਿਸ ਨੇ ਲਾਸ਼ ਵਾਰਸਾਂ ਨੂੰ ਸੌਂਪ ਦੇ ਜਾਂਚ ਕੀਤੀ ਸ਼ੁਰੂ By admin - July 3, 2025 0 4 Facebook Twitter Pinterest WhatsApp ਫਤਹਿਗੜ੍ਹ ਦੇ ਪਿੰਡ ਭੈਰੋਂਪੁਰ ਵਾਸੀ ਇਕ 17 ਸਾਲਾ ਲੜਕੀ ਦੀ ਜ਼ਹਿਰੀਲੀ ਚੀਜ਼ ਨਿਕਲਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਐ। ਮ੍ਰਿਤਕਾ ਦੀ ਪਛਾਣ ਖੁਸ਼ਪ੍ਰੀਤ ਕੌਰ ਵਜੋਂ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕਾ ਨੂੰ ਅਚਾਨਕ ਤਬੀਅਤ ਵਿਗੜਣ ਬਾਅਦ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੁਢਲੀ ਜਾਂਚ ਦੌਰਾਨ ਮ੍ਰਿਤਕਾ ਦੇ ਜ਼ਹਿਰੀਲੀ ਚੀਜ਼ ਨਿਕਲਣ ਦੀ ਗੱਲ ਸਾਹਮਣੇ ਆਈ ਐ। ਪੁਲਿਸ ਨੇ ਮ੍ਰਿਤਕਾ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਰਘਬੀਰ ਸਿੰਘ ਨੇ ਦੱਸਿਆ ਕਿ ਕੁਲਜੀਤ ਸਿੰਘ ਵਾਸੀ ਪਿੰਡ ਭੈਰੋਂਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੇ ਕੱਲ੍ਹ ਉਸਦੀ ਲੜਕੀ ਖੁਸ਼ਪ੍ਰੀਤ ਕੌਰ ਯੂਨੀਵਰਸਿਟੀ ਵਿਚ ਆਪਣਾ ਦਾਖਲਾ ਕਰਵਾਉਣ ਲਈ ਆਪਣੀ ਇੱਕ ਸਹੇਲੀ ਦੇ ਨਾਲ ਘਰੋਂ ਯੂਨੀਵਰਸਿਟੀ ਗਈ ਸੀ। ਉਸੇ ਦਿਨ ਸ਼ਾਮ ਕਰੀਬ ਸਵਾ ਚਾਰ ਵਜੇ ਉਸਦੀ ਭਤੀਜੀ ਦਾ ਫੋਨ ਆਇਆ ਕਿ ਖੁਸ਼ਪ੍ਰੀਤ ਦੀ ਤਬੀਅਤ ਖਰਾਬ ਹੈ। ਜਦੋਂ ਉਹ ਘਰ ਪਹੁੰਚਿਆ ਤਾਂ ਖੁਸ਼ਪ੍ਰੀਤ ਉਲਟੀਆਂ ਕਰ ਰਹੀ ਜਿਸ ਵਿੱਚੋਂ ਕਿਸੇ ਜ਼ਹਿਰੀਲੀ ਚੀਜ਼ ਖਾ ਲੈਣ ਦਾ ਮੁਸ਼ਕ ਆ ਰਿਹਾ ਸੀ। ਉਨ੍ਹਾਂ ਵੱਲੋਂ ਖੁਸ਼ਪ੍ਰੀਤ ਕੌਰ ਨੂੰ ਇਲਾਜ਼ ਲਈ ਸੈਕਟਰ 32 ਹਸਪਤਾਲ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਕੁਲਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਲੜਕੀ ਦੀ ਮੌਤ ਕਿਸੇ ਜ਼ਹਿਰੀਲੀ ਚੀਜ਼ ਖਾ ਲੈਣ ਕਾਰਨ ਹੋਈ ਹੈ। ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਡਾਕਟਰਾਂ ਦੇ ਬੋਰਡ ਵੱਲੋਂ ਮ੍ਰਿਤਕਾ ਦਾ ਪੋਸਟਮਾਰਟਮ ਕੀਤਾ ਗਿਆ ਜਿਸ ਉਪਰੰਤ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।