ਅੰਮ੍ਰਿਤਸਰ ਦੇ ਏਅਰਪੋਰਟ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਬਾਬਾ ਜਵੰਦ ਸਿੰਘ ਜੀ ਦੀ 103ਵੀਂ ਬਰਸੀ ਮੌਕੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨੇ ਮੱਥਾ ਟੇਕਿਆ। ਇਸ ਮੌਕੇ ਜਿੱਥੇ ਸੀਆਈਐਸਐਫ ਵੱਲੋਂ ਹਵਾਈ ਅੱਡੇ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸੀ ਉੱਥੇ ਹੀ ਪ੍ਰਬੰਧਕਾਂ ਵੱਲੋਂ ਸੰਗਤ ਲਈ ਲੰਗਰ ਪਾਣੀ ਅਤੇ ਛਪੀਲਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਇਸ ਮੌਕੇ ਵੱਖ ਵੱਖ ਪਕਵਾਨਾਂ ਤੋਂ ਇਲਾਵਾ ਬੂਟਿਆਂ ਦਾ ਲੰਗਰ ਵੀ ਲਾਇਆ ਗਿਆ। ਪਿੰਡ ਦੇ ਸਰਪੰਚ ਤੇ ਪ੍ਰਬੰਧਕਾਂ ਨੇ ਸੰਗਤ ਨੂੰ ਵੱਧ ਤੋਂ ਵੱਧ ਰੁਖ ਲਗਾ ਕੇ ਵਾਤਾਵਰਣ ਨੂੰ ਸੁਧ ਰੱਖਣ ਦਾ ਸੁਨੇਹਾ ਵੀ ਦਿੱਤਾ। ਦੱਸ ਦਈਏ ਕੇ ਬਾਬਾ ਜਵੰਦ ਸਿੰਘ ਜੀ ਨਾਲ ਸਬੰਧਤ ਇਹ ਗੁਰਦੁਆਰਾ ਵਿਸ਼ਵ ਦਾ ਇਕਲੌਤਾ ਅਜਿਹਾ ਗੁਰੂ ਘਰ ਐ ਜੋ ਏਅਰਪੋਰਟ ਦੇ ਰਨਵੇਅ ਨੇੜੇ ਸ਼ੁਸੋਭਿਤ ਐ। ਇਸ ਗੁਰੂ ਘਰ ਨਾਲ ਵੱਡੀ ਗਿਣਤੀ ਸੰਗਤ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਸੰਗਤ ਦਾ ਵਿਸ਼ਵਾਸ਼ ਐ ਕਿ ਇੱਥੇ ਨਸਮਤਕ ਹੋਣ ਨਾਲ ਵਿਦੇਸ਼ ਜਾਣ ਸਮੇਤ ਹਰ ਮਨੋਕਾਮਨਾ ਪੂਰੀ ਹੁੰਦੀ ਐ।