ਬਰਨਾਲਾ ’ਚ ਅਵਾਰਾ ਕੁੱਤਿਆਂ ਦੀ ਭਰਮਾਰ ਤੋਂ ਲੋਕ ਪ੍ਰੇਸ਼ਾਨ/ ਰੋਜ਼ਾਨਾ ਸਾਹਮਣੇ ਆ ਰਹੇ 10 ਤੋਂ 12 ਕੁੱਤੇ ਦੇ ਕੱਟਣ ਦੇ ਮਾਮਲੇ/ ਪ੍ਰਸ਼ਾਸਨ ਨੇ ਮੀਚੀਆ ਅੱਖਾਂ, ਲੋਕਾਂ ਅੰਦਰ ਗੁੱਸੇ ਦੀ ਲਹਿਰ

0
9

ਬਰਨਾਲਾ ਸ਼ਹਿਰ ਅੰਦਰ ਆਵਾਰਾ ਕੁੱਤਿਆਂ ਦੀ ਭਰਮਾਰ ਨੇ ਲੋਕਾਂ ਦੇ ਨੱਕ ਵਿਚ ਦੰਮ ਕਰ ਰੱਖਿਆ ਐ ਪਰ ਪ੍ਰਸ਼ਾਸਨ ਇਸ ਪਾਸਿਓ ਅੱਖਾ ਮੀਟੀ ਬੈਠਿਆ ਐ। ਹਾਲਾਤ ਇਹ ਐ ਕਿ ਸ਼ਹਿਰ ਦੇ ਹਰ ਗਲੀ-ਮੁਹੱਲੇ ਵਿਚ ਆਵਾਰਾ ਕੁੱਤਿਆਂ ਤੇ ਟੋਲੇ ਫਿਰ ਰਹੇ ਨੇ, ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸਕਲ ਹੋਣਾ ਪਿਆ ਐ। ਖਾਸ ਕਰ ਕੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰਾਂ ਅੰਦਰ ਹੀ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਐ ਪਰ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਸਾਹਮਣੇ ਆਏ ਅੰਕੜਿਆਂ ਮੁਤਾਬਕ ਰੋਜ਼ਾਨਾ 10 ਤੋਂ 12 ਕੁੱਤੇ ਦੇ ਕੱਟਣ ਦੇ ਮਾਮਲੇ ਹਸਪਤਾਲਾਂ ਅੰਦਰ ਪਹੁੰਚ ਰਹੇ ਨੇ।  ਗੱਲ ਜੇਕਰ ਸਥਾਨਕ ਸਰਕਾਰੀ ਹਸਪਤਾਲ ਦੇ ਅੰਕੜਿਆਂ ਦੀ ਕੀਤੀ ਜਾਵੇ ਤਾਂ ਇੱਥੇ ਮਾਰਚ ਮਹੀਨੇ ਦੌਰਾਨ 217 ਦੇ ਕਰੀਬ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਨਵੇਂ ਅਤੇ ਪੁਰਾਣੇ ਕੇਸਾਂ ਨੂੰ ਮਿਲਾ ਕੇ ਮਾਰਚ ਮਹੀਨੇ ਦੌਰਾਨ 640 ਮਰੀਜ਼ਾਂ ਨੂੰ ਕੁੱਤੇ ਦੇ ਕੱਟਣ ਦੀ ਵੈਕਸੀਨ ਲਗਾਈ ਗਈ ਐ। ਇਹ ਗਿਣਤੀ ਕੇਵਲ ਸਰਕਾਰੀ ਹਸਪਤਾਲਾਂ ਦੀ ਹੀ ਐ ਅਤੇ ਪ੍ਰਾਈਵੇਟ ਹਸਪਤਾਲਾਂ ਵਿਚੋਂ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਇਸ ਤੋਂ ਵੱਖਰੀ ਐ। ਇਸ ਤੋਂ ਇਲਾਵਾ ਬਹੁਤੇ ਮਰੀਜ਼ ਅੰਧ ਵਿਸ਼ਵਾਸ ਦੇ ਚਲਦਿਆਂ ਬਾਬਿਆਂ ਤੋਂ ਧਾਗੇ ਤਵੀਤ ਕਰਵਾ ਕੇ ਡੰਗ ਸਾਰ ਲੈਂਦੇ ਨੇ ਅਤੇ ਕੁੱਝ ਦੇਸੀ ਟੋਕਟਿਆਂ ਸਹਾਰੇ ਹੀ ਇਲਾਜ ਨੂੰ ਪਹਿਲ ਦਿੰਦੇ ਨੇ, ਜਿਸ ਦੇ ਕੇਸ ਵਿਗੜਣ ਦੀ ਸੂਰਤ ਵਿਚ ਭਿਆਨਕ ਨਤੀਜੇ ਵੀ ਸਾਹਮਣੇ ਆਉਂਦੇ ਨੇ। ਜੇਕਰ ਸਾਰੇ ਮਾਮਲਿਆਂ ਨੂੰ ਇਕੱਠਾ ਕੀਤਾ ਜਾਵੇ ਤਾਂ ਇਹ ਗਿਣਤੀ ਕਾਫੀ ਵੱਧ ਸਕਦੀ ਐ। ਇਸ ਸਬੰਧੀ ਪੁੱਛੇ ਜਾਣ ਤੇ ਮਿਉਸੀਪਲ ਕਮੇਟੀ ਦੇ ਈਓ ਨੇ ਕਿਹ ਕਿ ਨਗਰ ਕੌਂਸਲ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੁੱਤਿਆਂ ਦੀ ਨਸਬੰਦ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here