ਪੰਜਾਬ ਮੋਹਾਲੀ ਪੁਲਿਸ ਦੀ ਹਿਰਾਸਤ ’ਚ ਸੁਖਬੀਰ ਬਾਦਲ/ ਗੁਰਦੁਆਰਾ ਅੰਬ ਸਾਹਿਬ ਦੇ ਬਾਹਰੋਂ ਕੀਤਾ ਗ੍ਰਿਫਤਾਰ/ ਮਜੀਠੀਆ ਦੀ ਪੇਸ਼ੀ ਮੌਕੇ ਹੋਣ ਵਾਲੇ ਇਕੱਠ ’ਚ ਕਰਨੀ ਸੀ ਸ਼ਿਰਕਤ By admin - July 2, 2025 0 3 Facebook Twitter Pinterest WhatsApp ਅੱਜ ਮੁਹਾਲੀ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਵੱਡੀ ਗਿਣਤੀ ਚ ਅਕਾਲੀ ਵਰਕਰਾਂ ਦਾ ਇਕੱਠ ਰੱਖਿਆ ਗਿਆ ਸੀ ਜਿਸ ’ਚ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਿਰਕਤ ਕੀਤੀ ਜਾਣੀ ਸੀ ਪਰ ਉਹਨਾਂ ਨੂੰ ਇਕੱਠ ’ਚ ਪਹੁੰਚਣ ਤੋਂ ਪਹਿਲਾਂ ਹੀ ਹਿਰਾਸਤ ਚ ਲੈ ਲਿਆ ਗਿਆ। ਪੁਲਿਸ ਦੀ ਹਿਰਾਸਤ ਦੌਰਾਨ ਸੁਖਬੀਰ ਬਾਦਲ ਦੀ ਪੁਲਿਸ ਅਧਿਕਾਰੀਆਂ ਨਾਲ ਬਹਿਸ਼ ਵੀ ਹੋਈ। ਦਰਅਸਲ ਇਹ ਇਕੱਠ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਪੇਸ਼ੀ ਨੂੰ ਦੇਖਦਿਆਂ ਰੱਖਿਆ ਗਿਆ ਸੀ। ਉਧਰ ਮੋਹਾਲੀ ਅਦਾਲਤ ਦੇ ਬਾਹਰ ਵੀ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਪੇਸ਼ੀ ਦੌਰਾਨ ਮਾਹੌਲ ਉਸ ਵੇਲੇ ਤਣਆ-ਪੂਰਨ ਹੋ ਗਿਆ ਜਦੋਂ ਅਕਾਲੀ ਵਰਕਰਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਮੌਕੇ ਤੇ ਮੌਜੂਦ ਪੁਲਿਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਦੌਰਾਨ ਮੀਡੀਆ ਨੂੰ ਵੀ ਅਦਾਲਤ ਦੇ ਅਹਾਤੇ ਤੋਂ ਦੂਰ ਰੱਖਿਆ ਗਿਆ ਅਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।