ਪੰਜਾਬ ਅਬੋਹਰ ’ਚ ਡਿਊਟੀ ਜਾ ਰਹੇ ਨੌਜਵਾਨ ’ਤੇ ਲਟੇਰਿਆ ਦਾ ਹਮਲਾ/ ਸਕੂਲ ’ਚ ਚੌਕੀਦਾਰ ਦੀ ਡਿਊਟੀ ਕਰਨ ਜਾਂਦੇ ਨੂੰ ਕੀਤਾ ਜ਼ਖਮੀ By admin - July 2, 2025 0 4 Facebook Twitter Pinterest WhatsApp ਅਬੋਹਰ ਦੇ ਸੀਤੋ ਰੋਡ ਰੇਲਵੇ ਓਵਰਬ੍ਰਿਜ ਦੇ ਹੇਠਾਂ ਬੀਤੀ ਦੇਰ ਸ਼ਾਮ ਅਣਪਛਾਤੇ ਲੁਟੇਰਿਆਂ ਵੱਲੋਂ ਸਕੂਲ ’ਚ ਚੌਕੀਦਾਰ ਦੀ ਡਿਊਟੀ ਕਰਨ ਜਾ ਰਹੇ ਨੌਜਵਾਨ ਤੇ ਹਮਲਾ ਕਰ ਕੇ ਲੁੱਟ-ਖੋਹ ਕਰਨ ਦੀ ਖਬਰ ਸਾਹਮਣੇ ਆਈ ਐ। ਪੀੜਤ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਹਸਪਤਾਲ ਵਿਚ ਜੇਰੇ ਇਲਾਜ਼ ਸੁਨੀਲ ਕੁਮਾਰ ਦੇ ਦੱਸਣ ਮੁਤਾਬਕ ਉਹ ਰਾਤ ਵੇਲੇ ਸਕੂਲ ਅੰਦਰ ਚੌਕੀਦਾਰ ਦੀ ਡਿਊਟੀ ਕਰਨ ਜਾ ਰਿਹਾ ਸੀ ਕਿ ਰਸਤੇ ਵਿਚ ਅਣਪਛਾਤੇ ਨੌਜਵਾਨਾਂ ਨੇ ਹਮਲਾ ਕਰ ਕੇ ਮੋਬਾਈਲ ਖੋਹ ਲਿਆ ਅਤੇ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਬੂਰੀ ਤਰ੍ਹਾਂ ਕੁੱਟਮਾਰ ਕੀਤੀ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖਮੀ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।