ਕਪੂਰਥਲਾ ਦੇ ਬਿਸ਼ਨਪੁਰਾ ਨੇੜੇ ਆਵਾਰਾ ਪਸ਼ੂ ਕਾਰਨ ਹਾਦਸਾ/ ਵਿਦਿਆਰਥੀਆਂ ਦਾ ਭਰਿਆ ਆਟੋ ਪਲਟਣ ਨਾਲ 8 ਜਣੇ ਜ਼ਖ਼ਮੀ

0
3

ਕਪੂਰਥਲਾ ਦੇ ਬਿਸ਼ਨਪੁਰਾ ਨੇੜੇ ਆਵਾਰਾ ਪਸ਼ੂ ਕਾਰਨ ਵਾਪਰੇ ਹਾਦਸੇ ਵਿਚ 8 ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਖਬਰ ਐ। ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨਾਲ ਭਰਿਆ ਆਟੋ ਕੇਂਦਰੀ ਵਿਦਿਆਲਾ ਕਪੂਰਥਲਾ ਵਿਖੇ ਬੱਚਿਆਂ ਨੂੰ ਛੱਡਣ ਜਾ ਰਿਹਾ ਸੀ ਕਿ ਬਿਸ਼ਨਪੁਰਾ ਨੇੜੇ ਅੱਗੇ ਅਵਾਰਾ ਪਸ਼ੂ ਆਉਣ ਕਾਰਨ ਆਟੋ ਪਲਟ ਗਿਆ, ਜਿਸ ਕਾਰਨ 8 ਵਿਦਿਆਰਥੀ ਜ਼ਖ਼ਮੀ ਹੋ ਗਏ। ਮੌਕੇ ਤੇ ਮੌਜੂਦ ਲੋਕਾਂ ਨੇ ਵਿਦਿਆਰਥੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਐ। ਜਾਣਕਾਰੀ ਅਨੁਸਾਰ ਆਟੋ ਵਿਚ 15 ਵਿਦਿਆਰਥੀ ਸਵਾਰ ਸਨ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿੱਚ ਡਿਊਟੀ ਡਾਕਟਰ ਆਸ਼ੀਸ਼ ਪਾਲ ਨੇ ਦੱਸਿਆ ਕਿ ਅੱਜ ਸਵੇਰੇ 8 ਵਿਦਿਆਰਥੀਆਂ ਨੂੰ ਜਖਮੀ ਹਾਲਤ ਦੇ ਵਿੱਚ ਐਮਰਜੈਂਸੀ ਵਾਰਡ ਵਿੱਚ ਲਿਆਂਦਾ ਗਿਆ ਜਿਨਾਂ ਵਿੱਚੋਂ ਚਾਰ ਵਿਦਿਆਰਥੀਆਂ ਦੇ ਸੱਟਾਂ ਗੁੱਝੀਆਂ ਲੱਗੀਆਂ ਹੋਣ ਕਾਰਨ ਸਿਟੀ ਸਕੈਨ ਤੇ ਐਕਸਰੇ ਕਰਵਾਉਣ ਲਈ ਕਿਹਾ ਗਿਆ ਹੈ ਜਦ ਕਿ ਚਾਰ ਵਿਦਿਆਰਥੀਆਂ ਦਾ ਇਲਾਜ ਜਾਰੀ ਹੈ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਨਾਲ ਭਰਿਆ ਇਕ ਆਟੋ ਕੇਂਦਰੀ ਵਿਦਿਆਲੇ ਕਪੂਰਥਲਾ ਵਿਖੇ ਬੱਚਿਆਂ ਨੂੰ ਛੱਡਣ ਜਾ ਰਿਹਾ ਸੀ ਤਾਂ ਬਿਸ਼ਨਪੁਰ ਨੇੜੇ ਅਚਾਨਕ ਇੱਕ ਅਵਾਰਾ ਪਸ਼ੂ ਦੇ ਨਾਲ ਟਕਰਾਉਣ ਕਾਰਨ ਆਟੋ ਪਲਟ ਗਿਆ ਜਿਸ ਕਾਰਨ 8 ਵਿਦਿਆਰਥੀ ਜਖਮੀ ਹੋਏ ਗਏ, ਜਿਨਾਂ ਦਾ ਇਲਾਜ ਜਾਰੀ ਹੈ।

LEAVE A REPLY

Please enter your comment!
Please enter your name here