ਬਠਿੰਡਾ ਦੇ ਸਿਵਲ ਹਸਪਤਾਲ ’ਚ ਡੀਜ਼ਲ ਘੁਟਾਲੇ ਦਾ ਪਰਦਾਫਾਸ਼/ ਕਬਾੜ ਗੱਡੀਆਂ ਚ ਡੀਜ਼ਲ ਦੇ ਬਣਾਏ ਲੱਖਾਂ ਰੁਪਏ ਦੇ ਬਿੱਲ/ ਹਰਤੇਜ ਭੁੱਲਰ ਨਾਮ ਦੇ ਸ਼ਖਸ਼ ਨੇ ਐਸਐਮਓ ਖਿਲਾਫ ਮੰਗੀ ਕਾਰਵਾਈ

0
5

 

ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਦੇ ਐਸਐਮਓ ’ਤੇ ਕਬਾੜ ਗੱਡੀਆਂ ਵਿਚ ਡੀਜ਼ਲ ਪਾਉਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਖਪਲੇਬਾਜ਼ੀ ਦੇ ਇਲਜ਼ਾਮ ਲੱਗੇ ਨੇ। ਬਠਿੰਡਾ ਜਿਲ੍ਹੇ ਦੇ ਆਪ ਆਗੂ ਤੇ ਪਾਰਟੀ ਦੇ ਭ੍ਰਿਸ਼ਟਾਚਾਰ ਰੋਕੂ ਟੀਮ ਦੇ ਆਗੂ ਹਰਤੇਜ ਭੁੱਲਰ ਨੇ ਘੁਟਾਲੇ ਨੂੰ ਉਜਾਗਰ ਕਰਦਿਆਂ ਐਸਐਮਓ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਆਪਣੀ ਸ਼ਿਕਾਇਤ ਵਿਚ ਹਰਤੇਜ ਭੁੱਲਰ ਨੇ ਦਾਅਵਾ ਕੀਤਾ ਕਿ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਓਪੀਡੀ ਵਿੱਚ ਫਰਜੀ ਪਰਚੀਆਂ ਜ਼ਰੀਏ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਗਿਆ ਐ। ਮਾਮਲੇ ਦੀ ਭਿਣਕ ਪੈਣ ਤੇ ਟੀਮ ਮੈਂਬਰਾਂ ਨੇ ਆਪਣੇ ਪੱਧਰ ਤੇ ਜਾਂਚ ਪੜਤਾਲ ਕੀਤੀ, ਜਿਸ ਦੌਰਾਨ ਇਹ ਸਾਰਾ ਖੁਲਾਸਾ ਹੋਇਆ ਐ। ਖਬਰਾਂ ਮੁਤਾਬਕ ਵਿਜੀਲੈਂਸ ਬਠਿੰਡਾ ਨੇ ਰਿਕਾਰਡ ਦੀ ਜਾਂਚ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਕਰਤਾ ਨੇ ਇਸ ਮਾਮਲੇ ਵਿਚ ਉਸ ਵੇਲੇ ਦੇ ਐਸਐਮਓ ਖਿਲਾਫ ਵੀ ਸਖਤ ਕਾਰਵਾਈ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here