ਗੁਰਦਾਸਪੁਰ ਦੇ ਕਸਬਾ ਬਾਜ਼ਾੜ ਅਤੇ ਸੌਦੇਵਾਲ ਦੇ ਆੜ੍ਹਤੀਆਂ ਨੇ ਡਿਪਟੀ ਕਮਿਸ਼ਨਰ ਅਤੇ ਫੂਡ ਸਪਲਾਈ ਵਿਭਾਗ ਕੋਲ ਸ਼ਿਕਾਇਤ ਦੇ ਕੇ ਕਣਕ ਦੀ ਢੁਆਈ ਕਰਨ ਵਾਲੇ ਠੇਕੇਦਾਰ ਖਿਲਾਫ ਕਾਰਵਾਈ ਮੰਗੀ ਐ। ਆੜ੍ਹਤੀਆਂ ਦਾ ਇਲਜ਼ਾਮ ਐ ਕਿ ਉਕਤ ਠੇਕੇਦਾਰ ਨੇ ਸਰਕਾਰ ਨਾਲ ਕੀਤੇ ਇਕਰਾਰ ਮੁਤਾਬਕ ਗੱਡੀਆਂ ਮੁਹੱਈਆ ਨਹੀਂ ਕਰਵਾਈਆਂ, ਜਿਸ ਕਾਰਨ ਆੜ੍ਹਤੀਆਂ ਨੇ ਆਪਣੇ ਖਰਚੇ ’ਤੇ ਟਰਾਸਪੋਰਟ ਦਾ ਪ੍ਰਬੰਧ ਕਰ ਕੇ ਕਣਕ ਦੀ ਚੁਕਾਈ ਕਰਵਾਈ ਸੀ ਪਰ ਹੁਣ ਉਕਤ ਠੇਕੇਦਾਰ ਸਰਕਾਰ ਵੱਲੋਂ ਹੋਈ ਅਦਾਇਗੀ ਮੁਤਾਬਕ ਉਨ੍ਹਾਂ ਨੂੰ ਕਣਕ ਢੁਆਈ ਦਾ ਖਰਚਾ ਨਹੀਂ ਦੇ ਰਿਹਾ। ਉਧਰ ਠੇਕੇਦਾਰ ਡੈਨੀਅਲ ਮਸੀਹ ਨੇ ਆਪਣੇ ਤੇ ਲੱਗੇ ਦੋਸ਼ ਨਕਾਰਦਿਆਂ ਕਿਹਾ ਕਿ ਉਹ ਸਰਕਾਰ ਵੱਲੋਂ ਮਿਲੇ ਰੇਟ ਮੁਤਾਬਕ ਅਦਾਇਗੀ ਕਰਨ ਲਈ ਤਿਆਰ ਐ ਪਰ ਵਾਧੂ ਕੀਮਤ ਨਹੀਂ ਦੇਵੇਗਾ। ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਆੜ੍ਹਤੀਆਂ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਤੇ ਫ਼ੂਡ ਸੁਪਲਾਈ ਵਿਭਾਗ ਨੂੰ ਦਿੱਤੀ ਸ਼ਿਕਾਇਤ ਵਿਚ ਆੜਤੀਆਂ ਨੇ ਦੱਸਿਆ ਕਿ ਕਣਕ ਦੇ ਸੀਜ਼ਨ ਦੌਰਾਨ ਸਾਡੀਆਂ 20 ਦੇ ਕਰੀਬ ਮੰਡੀਂ ਵਿੱਚ ਲਿਫਟਿੰਗ ਠੇਕੇਦਾਰ ਨੇ ਸਾਡੀਆ ਮੰਡੀਆਂ ਵਿੱਚੋ ਮਾਲ ਲਿਫਟਿੰਗ ਕਰਨ ਵਾਸਤੇ ਸਾਨੂ ਕੋਈ ਵੀ ਗੱਡੀ ਨਹੀਂ ਦਿੱਤੀ ਸੀ ਜਿਸ ਕਾਰਨ ਅਸੀਂ ਮਜਬੂਰੀਵੱਸ ਆਪਣੇ ਖ਼ਰਚੇ ਤੇ ਮੰਡੀਆਂ ਵਿਚੋਂ ਮਾਲ ਦੀ ਲਿਫਟਿੰਗ ਕਰਵਾਈ ਪਰ ਹੁਣ ਠੇਕੇਦਾਰ ਇਸ ਕੰਮ ਦੇ ਪੈਸੇ ਨਹੀਂ ਦੇ ਰਿਹਾ। ਆੜਤੀਅਂ ਦਾ ਇਲਜਾਮ ਐ ਕਿ ਠੇਕੇਦਾਰ ਬਹੁਤ ਘੱਟ ਪੈਸੇ ਦੇ ਰਿਹਾ ਐ, ਬਣਦੀ ਅਦਾਇਗੀ ਕਰਨ ਦੀ ਥਾਂ ਜੋ ਮਰਜ਼ੀ ਕਰ ਲਵੋ ਦੀਆਂ ਧਮਕੀਆਂ ਦੇ ਰਿਹਾ ਐ। ਇਸ ਸਬੰਧੀ ਲਿਫਟਿੰਗ ਠੇਕੇਦਾਰ ਡੈਨੀਅਲ ਮਸੀਹ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਗੋਲ ਮੋਲ ਜਵਾਬ ਦਿੰਦਿਆਂ ਕਿਹਾ ਕਿ ਮੈਂ ਇਨ੍ਹਾਂ ਨੂੰ ਪੇਮੈਂਟ ਦੇਣ ਵਾਸਤੇ ਤਿਆਰ ਹਾਂ ਪਰ ਆਪਣੇ ਕੋਲੋਂ ਪੈਸੇ ਨਹੀ ਦੇਵੇਗਾ ਜੋ ਸਰਕਾਰ ਵਲੋਂ ਪੈਸੇ ਆਏ ਹਨ ਉਹ ਹੀ ਦੇਵੇਗਾ। ਗੁਰਦਾਸਪੁਰ ਦੇ DFSC ਸੁਖਜਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਮਾਮਲੇ ਵਿੱਚ ਮੈਨੂੰ ਆੜ੍ਹਤੀਆਂ ਵਲੋਂ ਸਿਕਾਇਤ ਮਿੱਲ ਚੁੱਕੀ ਹੈ ਅਤੇ ਮੈਂ ਇਸ ਆਰਡਰ ਕਰ ਦਿੱਤੇ ਹਨ ਕੇ ਜਦ ਤੱਕ ਠੇਕੇਦਾਰ ਸਾਨੂੰ ਆੜ੍ਹਤੀਆ ਕੋਲੋਂ ਮਾਲ ਢੋਣ ਦੀਆਂ ਪਹੁੰਚਾ ਨਹੀਂ ਲਿਆ ਕੇ ਦੇਵੇਗਾ ਉਦੋਂ ਤੱਕ ਉਸ ਦੀ ਪਮੈਂਟ ਨਹੀ ਕੀਤੀ ਜਾਵੇਗੀ