ਸੰਗਰੂਰ ਪੁਲਿਸ ਨੇ ਇਕ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਐ ਜੋ ਜੇਲ੍ਹਾਂ ਵਿਚ ਬੰਦ ਨਸ਼ਾ ਤਸਕਰਾਂ ਨੂੰ ਫਰਜ਼ੀ ਦਸਤੇਵੇਜਾਂ ਰਾਹੀਂ ਜਮਾਨਤਾਂ ਦਿਵਾਉਣ ਲਈ ਸਰਗਰਮ ਸੀ। ਪੁਲਿਸ ਨੇ ਗਰੋਹ ਦੇ 8 ਮੈਂਬਰਾਂ ਨੂ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਨੇ ਮੁਲਜਮਾਂ ਦੇ ਕਬਜੇ ਵਿਚੋਂ ਜਾਅਲੀ ਦਸਤਾਵੇਜ ਬਣਾਉਣ ਲਈ ਵਰਤੇ ਜਾਂਦੇ ਕੰਪਿਊਟਰ, ਕਲਰ ਪ੍ਰਿੰਟਰ, ਲੈਮੀਨੇਟ ਮਸ਼ੀਨ ਅਤੇ ਮੋਬਾਈਲ ਫੋਨ ਬਰਾਮਦ ਕੀਤਾ ਐ। ਪੁਲਿਸ ਦੇ ਦੱਸਣ ਮੁਤਾਬਕ ਇਹ ਗਰੋਹ ਸਰਕਾਰ ਦੇ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਫੜੇ ਗਏ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਵਾਉਣ ਲਈ ਸਰਗਰਮ ਸੀ। ਪੁਲਿਸ ਨੇ ਫੜੇ ਗਏ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਨੂੰ ਮੁਲਜਮਾਂ ਦੀ ਅਗਲੀ ਜਾਂਚ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।