ਪੰਜਾਬ ਪਠਾਨਕੋਟ ਦੇ ਰਾਵੀ ਦਰਿਆ ਵਿਚ ਰੁੜਿਆ 13 ਸਾਲਾ ਬੱਚਾ/ ਮੁਕਤੇਸ਼ਵਰ ਧਾਮ ਮੰਦਰ ’ਚ ਮੱਥਾ ਟੇਕਣ ਦੌਰਾਨ ਵਾਪਰੀ ਘਟਨਾ/ ਪੈਰ ਫਿਸਲਣ ਕਾਰਨ ਰਾਵੀ ਦਰਿਆ ਵਿਚ ਡਿੱਗਾ ਬੱਚਾ By admin - July 1, 2025 0 4 Facebook Twitter Pinterest WhatsApp ਪਠਾਨਕੋਟ ਦੇ ਮੁਕਤੇਸ਼ਵਰ ਧਾਮ ਮੰਦਿਰ ਨੇੜੇ ਅੱਜ ਉਸ ਵੇਲੇ ਖਲਬਲੀ ਮੱਚ ਗਈ ਜਦੋਂ ਇੱਥੇ ਮੱਥਾ ਟੇਕਣ ਆਇਆ ਇਕ 15 ਸਾਲਾ ਬੱਚਾ ਅਚਾਨਕ ਦਰਿਆ ਵਿਚ ਡਿੱਗ ਗਿਆ। ਜਾਣਕਾਰੀ ਅਨੁਸਾਰ ਇਹ ਬੱਚਾ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਆਇਆ ਸੀ ਕਿ ਅਚਾਨਕ ਪੈਰ ਫਿਸਲਣ ਕਾਰਨ ਰਾਵੀ ਦਰਿਆ ਵਿਚ ਡਿੱਗ ਪਿਆ ਅਤੇ ਪਾਣੀ ਦੇ ਤੇਜ ਵਹਾਅ ਵਿਚ ਰੁੜ ਗਿਆ। ਬੱਚੇ ਦੇ ਭਰਾ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ਪਹੁੰਚੀ ਪੁਲਿਸ ਨੇ ਐਨਡੀਆਰਐਫ ਟੀਮ ਨੂੰ ਸੂਚਨਾ ਦੇਣ ਬਾਅਦ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਐ। ਲਾਪਤਾ ਬੱਚੇ ਦੇ ਭਰਾ ਨੇ ਪ੍ਰਸ਼ਾਸਨ ਅੱਗੇ ਛੋਟੇ ਭਰਾ ਨੂੰ ਬਚਾਉਣ ਲਈ ਗੁਹਾਰ ਲਗਾਈ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਥਾਣਾ ਸ਼ਾਹਪੁਰਕੰਡੀ ਦੇ ਐਸਐਚਓ ਅਮਨਪ੍ਰੀਤ ਕੌਰ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਐਨਡੀਆਰਐਫ ਦੀ ਟੀਮ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੱਚੇ ਨੂੰ ਰੈਸਕਿਊ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਐ। ਉਧਰ ਮੌਕੇ ਤੇ ਮੌਜੂਦ ਬੱਚੇ ਦੇ ਭਰਾ ਦਾ ਕਹਿਣਾ ਹੈ ਕਿ ਪੁਲਿਸ ਤਾਂ ਮੌਕੇ ’ਤੇ ਪਹੁੰਚ ਗਈ ਐ ਪਰ ਐਨਡੀਆਰਐਫ ਦੀ ਟੀਮ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਪਹੁੰਚ ਸਕੀ ਜਿਸ ਕਾਰਨ ਉਹਨਾਂ ਦੀ ਚਿੰਤਾ ਕਾਫੀ ਵੱਧ ਗਈ ਐ। ਪਰਿਵਾਰ ਨੇ ਪ੍ਰਸ਼ਾਸਨ ਨੂੰ ਬੱਚੇ ਨੂੰ ਬਚਾਉਣ ਦੀ ਗੁਹਾਰ ਲਗਾਈ ਐ।