ਪੰਜਾਬ ਮਾਨਸਾ ’ਚ ਮੀਂਹ ਕਾਰਨ ਡਿੱਗੀ ਤਿੰਨ ਗਰੀਬ ਪਰਿਵਾਰਾਂ ਦੇ ਘਰ ਦੀ ਛੱਤ/ ਜਾਨੀ ਨੁਕਸਾਨ ਤੋਂ ਬਚਾਅ, ਸਰਕਾਰ ਅੱਗੇ ਲਾਈ ਮਦਦ ਲਈ ਗੁਹਾਰ By admin - June 27, 2025 0 4 Facebook Twitter Pinterest WhatsApp ਬੀਤੇ ਦਿਨ ਹੋਈ ਭਾਰੀ ਬਰਸਾਤ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਐ ਉੱਥੇ ਹੀ ਕੁੱਝ ਲੋਕਾਂ ਲਈ ਇਹ ਮੀਂਹ ਮੁਸੀਬਤ ਬਣ ਬਰਸਿਆ ਐ। ਅਜਿਹਾ ਕੁੱਝ ਹੀ ਮਾਨਸਾ ਦੇ ਪਿੰਡ ਖੋਖਰ ਕਲਾਂ ਵਿਖੇ ਵੇਖਣ ਨੂੰ ਮਿਲਿਆ ਐ, ਜਿੱਥੇ ਭਾਰੀ ਮੀਂਹ ਦੇ ਚਲਦਿਆਂ ਤਿੰਨ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਢਹਿ ਗਈਆਂ ਨੇ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਰਿਵਾਰਾਂ ਦਾ ਸਾਰਾ ਸਮਾਨ ਬਰਬਾਦ ਹੋ ਗਿਆ ਐ। ਘਟਨਾ ਵੇਲੇ ਪਰਿਵਾਰ ਮਿਹਨਤ ਮਜਦੂਰੀ ਲਈ ਗਏ ਹੋਏ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਐ। ਪੀੜਤ ਪਰਿਵਾਰਾਂ ਨੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਗਾਈ ਐ ਤਾਂ ਜੋ ਉਹ ਆਉਂਦੇ ਬਰਸਾਤ ਦੇ ਮੌਸਮ ਦੌਰਾਨ ਸਿਰ ਢੱਕਣ ਦਾ ਪ੍ਰਬੰਧ ਕਰ ਸਕਣ। ਪਿੰਡ ਦੇ ਸਰਪੰਚ ਨੇ ਵੀ ਸਰਕਾਰ ਅੱਗੇ ਮਦਦ ਲਈ ਗੁਹਾਰ ਲਗਾਈ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਰਾਜ ਸਿੰਘ ਨੇ ਦੱਸਿਆ ਕਿ ਕੱਲ੍ਹ ਦੁਪਹਿਰ 3 ਵਜੇ ਦੇ ਕਰੀਬ ਮੀਂਹ ਕਾਰਨ ਜਦੋਂ ਮੈਂ ਆਪਣੇ ਪਰਿਵਾਰ ਨਾਲ ਦਿਹਾੜੀ ਦੇ ਕੰਮ ਤੋਂ ਵਾਪਸ ਆਇਆ ਤਾਂ ਮੈਂ ਦੇਖਿਆ ਕਿ ਮੇਰੇ ਘਰ ਦੀ ਛੱਤ ਡਿੱਗ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਛੱਤ ਡਿੱਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਵਿੱਤੀ ਨੁਕਸਾਨ ਹੋਇਆ ਹੈ, ਜਿਸਦੀ ਭਰਪਾਈ ਮੈਂ ਕਦੇ ਨਹੀਂ ਕਰ ਸਕਦਾ, ਕਿਉਂਕਿ ਸਾਡਾ ਪਰਿਵਾਰ ਦਿਹਾੜੀ ‘ਤੇ ਮੁਸ਼ਕਿਲ ਨਾਲ ਗੁਜ਼ਾਰਾ ਕਰਦਾ ਅਤੇ ਪਰਿਵਾਰ ਦੀਆਂ ਤਿੰਨ ਧੀਆਂ ਵਿਆਹੁਣਯੋਗ ਨੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇੱਕ ਘਰ ਬਣਾ ਕੇ ਦਿੱਤਾ ਜਾਵੇ। ਇਸੇ ਤਰ੍ਹਾਂ ਦੂਜੇ ਘਰ ਦੀ ਮਾਲਕ ਗੁਲਾਬ ਕੌਰ ਨੇ ਕਿਹਾ ਕਿ ਕੱਲ੍ਹ ਦੁਪਹਿਰ 3 ਵਜੇ ਦੇ ਕਰੀਬ, ਖਰਾਬ ਮੌਸਮ ਨੂੰ ਦੇਖ ਕੇ, ਮੈਂ ਆਪਣੇ ਕਮਰੇ ਵਿੱਚੋਂ ਸਮਾਨ ਕੱਢਣ ਲੱਗੀ, ਫਿਰ ਅਚਾਨਕ ਤੇਜ਼ ਹਵਾਵਾਂ ਕਾਰਨ ਮੈਨੂੰ ਆਵਾਜ਼ ਸੁਣਾਈ ਦਿੱਤੀ, ਇਸ ਲਈ ਮੈਂ ਕਮਰੇ ਵਿੱਚੋਂ ਬਾਹਰ ਭੱਜ ਗਈ ਅਤੇ ਮੇਰੇ ਘਰ ਦੀ ਛੱਤ ਡਿੱਗ ਗਈ, ਜਿਸ ਵਿੱਚ ਮੇਰੀ ਜਾਨ ਤਾਂ ਬਚ ਗਈ, ਪਰ ਕਮਰੇ ਦੇ ਅੰਦਰ ਪਿਆ ਸਾਮਾਨ ਨੁਕਸਾਨਿਆ ਗਿਆ। ਉਨ੍ਹਾਂ ਦੱਸਿਆ ਕਿ ਮੈਂ ਘਰ ਵਿੱਚ ਇਕੱਲੀ ਰਹਿੰਦੀ ਹਾਂ। ਮੇਰੇ ਪਤੀ ਦੀ ਮੌਤ ਲਗਭਗ 10 ਸਾਲ ਪਹਿਲਾਂ ਹੋਈ ਸੀ ਅਤੇ ਮੈਂ ਨਰੇਗਾ ਵਿੱਚ ਮਜ਼ਦੂਰ ਵਜੋਂ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਹਾਂ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੇਰੇ ਘਰ ‘ਤੇ ਜਲਦੀ ਤੋਂ ਜਲਦੀ ਛੱਤ ਪਾਈ ਜਾਵੇ, ਤਾਂ ਜੋ ਮੈਂ ਛੱਤ ਹੇਠ ਰਹਿ ਸਕਾਂ। ਪਿੰਡ ਦੇ ਸਰਪੰਚ ਸਿਕੰਦਰ ਸਿੰਘ ਦੇ ਦੱਸਣ ਮੁਤਾਬਕ ਪਿੰਡ ਦੇ ਤਿੰਨ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਹਨ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਵਿੱਤੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਗਰੀਬ ਪਰਿਵਾਰਾਂ ਦੀ ਜਲਦੀ ਤੋਂ ਜਲਦੀ ਮਦਦ ਕਰਨ ਦੀ ਮੰਗ ਕੀਤੀ ਤਾਂ ਜੋ ਉਹ ਆਪਣਾ ਰੈਣ ਬਸੇਰਾ ਮੁੜ ਬਣਾ ਸਕਣ।