ਅੰਮ੍ਰਿਤਸਰ ’ਚ ਸਕਿਉਰਟੀ ਗਾਰਡ ਦਾ ਕਤਲ/ ਨਾਜਾਇਜ਼ ਸਬੰਧਾਂ ਦੇ ਚਲਦਿਆਂ ਕਤਲ ਦਾ ਸ਼ੱਕ/ ਪੁਲਿਸ ਨੇ ਲਾਸ਼ ਕਬਜ਼ੇ ਚ ਲੈ ਕੇ ਜਾਂਚ ਕੀਤੀ ਸ਼ੁਰੂ

0
3

ਅੰਮ੍ਰਿਤਸਰ, ਦੇ ਲੁਹਾਰ ਕਾ ਰੋਡ ਸਥਿਤ ਸਿਲਵਰ ਰੋਕ ਕਲੋਨੀ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਜਾਇਜ਼ ਸੰਬੰਧਾਂ ਦੇ ਚਲਦੇ ਬਤੌਰ ਸਿਕਿਉਰਟੀ ਗਾਰਡ ਨੌਕਰੀ ਕਰ ਰਹੇ ਵਿਅਕਤੀ ਨਰਵਿੰਦਰ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਕਤਲ ਲਈ ਨਾਜਾਇਜ਼ ਸਬੰਧਾਂ ਨੂੰ ਜ਼ਿੰਮੇਵਾਰ ਦਸਦਿਆਂ ਇਨਸਾਫ ਦੀ ਮੰਗ ਕੀਤੀ ਐ। ਜਾਣਕਾਰੀ ਅਨੁਸਾਰ ਮ੍ਰਿਤਕ ਵਿਆਹਿਆ ਹੋਇਆ ਸੀ ਅਤੇ ਚਾਰ ਬੱਚਿਆਂ ਦਾ ਬਾਪ ਸੀ। ਉਸ ਦੀ ਪਤਨੀ ਘਰਾਂ ਵਿਚ ਕੰਮ ਕਰ ਕੇ ਗੁਜਾਰਾ ਕਰਦੀ ਸੀ ਅਤੇ ਉਹ ਖੁਦ ਸਕਿਉਰਟੀ ਗਾਰਡ ਵਜੋਂ ਕੰਮ ਕਰਦਾ ਸੀ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਮ੍ਰਿਤਕ ਦੇ ਜੋਤੀ ਨਾਂ ਦੀ ਲੜਕੀ ਦੇ ਨਾਲ ਨਜਾਇਜ਼ ਸਬੰਧ ਸਨ ਜਿਸ ਦੇ ਚਲਦੇ ਉਸ ਵਲੋਂ ਕਈ ਵਾਰ ਉਸਨੂੰ ਜਾਨੂ ਮਾਰਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ ਅਤੇ ਅੱਜ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਐ। ਮੌਕੇ ਤੇ ਪਹੁੰਚੇ ਏਸੀਪੀ ਸ਼ਿਵਦਰਸ਼ਨ ਸਿੰਘ ਨੇ ਕਿਹਾ ਕਿ ਇਹ ਕਤਲ ਨਜਾਇਜ਼ ਸੰਬੰਧਾਂ ਦੇ ਕਾਰਨ ਹੋਇਆ ਜਾਪ ਰਿਹਾ ਐ। ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਤਲ ਵਿੱਚ ਸ਼ਾਮਲ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਜਲਦ ਹੀ ਛਾਪੇਮਾਰੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here