ਮੋਗਾ ਨਿਗਮ ਮੇਅਰ ਨੂੰ ਮਿਲਿਆ ਕੌਂਸਲਰਾਂ ਦਾ ਵਫ਼ਦ/ ਵਿਕਾਸ ਕੰਮਾਂ ’ਚ ਹੁੰਦੇ ਵਿਤਕਰੇ ਨੂੰ ਲੈ ਕੇ ਪ੍ਰਗਟਾਇਆ ਇਤਰਾਜ਼/ ਸੀਵਰੇਜ ਸਮੱਸਿਆ ਕਾਰਨ ਵਿਗੜੇ ਹਾਲਾਤ ਤੋਂ ਕਰਵਾਇਆ ਜਾਣੂ

0
4

ਮੋਗਾ ਦੇ ਵੱਖ ਵੱਖ ਵਾਰਡਾਂ ਦੇ ਕੌਂਸਲਰਾਂ ਦਾ ਇਕ ਵਫਦ ਅੱਜ ਨਗਰ ਕੌਂਸਲ ਦੇ ਮੇਅਰ ਨੂੰ ਮਿਲਿਆ। ਕੌਂਸਲਰਾਂ ਨੇ ਉਨ੍ਹਾਂ ਦੇ ਵਾਰਡਾਂ ਵਿਚ ਗੰਦੇ ਪਾਣੀ ਤੇ ਸੀਵਰੇਜ ਦੀ ਸਮੱਸਿਆ ਕਾਰਨ ਵਿਗੜੇ ਹਾਲਾਤਾਂ ਤੋਂ ਜਾਣੂ ਕਰਵਾਇਆ। ਕੌੰਸਲਰਾਂ ਦੇ ਇਲਜਾਮ ਸੀ ਕਿ ਸ਼ਹਿਰ ਵਿਚ 50 ਵਾਰਡ ਨੇ ਜਿਨ੍ਹਾਂ ਵਿਚੋਂ 16-17 ਵਾਰਡਾਂ ਵਿਚ ਕੋਈ ਕੰਮ ਨਹੀਂ ਹੋ ਰਿਹਾ। ਇਸ ਸਬੰਧੀ ਮੀਡੀਆ ਵਿਚ ਵੀ ਰਿਪੋਰਟਾਂ ਛਪ ਚੁੱਕੀਆਂ ਨੇ ਪਰ ਪਰਨਾਲਾ ਅਜੇ ਵੀ ਉਥੇ ਦਾ ਉਥੇ ਹੀ ਐ। ਕੌਂਸਲਰਾਂ ਨੇ ਮੇਅਰ ਤੋਂ ਸਾਰੇ ਵਾਰਡਾਂ ਵਿਚ ਇਕਸਾਰ ਵਿਕਾਸ ਕਰਵਾਉਣ ਤੋਂ ਇਲਾਵਾ ਉਨ੍ਹਾਂ ਦੇ ਵਾਰਡਾਂ ਵਿਚ ਸੀਵਰੇਜ ਤੇ ਗੰਦੇ ਪਾਣੀ ਦੀ ਨਿਕਾਸੀ ਦੀ ਮੰਗ ਕੀਤੀ। ਮੇਅਰ ਨੇ ਸਾਰੇ ਕੌਂਸਲਰਾਂ ਦੀ ਪੱਖ ਸੁਣਨ ਤੋਂ ਬਾਅਦ ਆਉਂਦੇ ਦਿਨਾਂ ਦੌਰਾਨ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਐ। ਦੱਸਣਯੋਗ ਐ ਕਿ ਪੰਜਾਬ ਦੀ ਸਭ ਤੋਂ ਅਮੀਰ ਮੰਨੀ ਜਾਂਦੀ ਮੋਗਾ ਨਗਰ ਨਿਗਮ ਅਕਸਰ ਵਿਵਾਦਾਂ ਦੇ ਘੇਰੇ ਵਿੱਚ ਰਹਿੰਦੀ ਹੈ। ਇਸ ਦੇ ਕੁੱਝ ਵਾਰਡਾਂ ਵਿਚ ਗੰਦੇ ਪਾਣੀ ਤੇ ਸੀਵਰੇਜ ਦੀ ਸਮੱਸਿਆ ਸਬੰਧੀ ਖਬਰਾਂ ਪ੍ਰਕਾਸ਼ਤ ਹੁੰਦੀਆਂ ਰਹੀਆਂ  ਪਰ ਕੋਈ ਕਾਰਵਾਈ ਨਹੀਂ ਹੋਈ। ਦੂਜੇ ਪਾਸੇ, ਮਾਨਸੂਨ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਅਤੇ ਬਰਸਾਤ ਦੇ ਮੌਸਮ ਵਿੱਚ ਇਨ੍ਹਾਂ ਵਾਰਡਾਂ ਦੀ ਹਾਲਤ ਹੋਰ ਵੀ ਬਦਤਰ ਹੋ ਜਾਵੇਗੀ। ਅੱਜ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਮੋਗਾ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਨੇ ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੂੰ ਮਿਲ ਕੇ ਉਨ੍ਹਾਂ ਦੇ ਵਾਰਡਾਂ ਵਿਚਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਸਾਂਝਾ ਕੀਤੀ।  ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਨੇ ਕਿਹਾ ਕਿ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਨੇ ਉਨ੍ਹਾਂ ਤੱਕ ਪਹੁੰਚ ਕਰਕੇ ਸਮੱਸਿਆਵਾਂ ਬਾਰੇ ਦੱਸਿਆ ਹੈ। ਨਗਰ ਨਿਗਮ ਦੁਬਾਰਾ ਸਾਰੇ ਕੌਂਸਲਰਾਂ ਨੂੰ ਨਗਰ ਨਿਗਮ ਲੈ ਕੇ ਜਾਵੇਗਾ। 50 ਵਾਰਡਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ ਅਤੇ ਜੇਕਰ ਕਿਤੇ ਵੀ ਕੋਈ ਕਮੀ ਹੈ ਤਾਂ ਉਸਨੂੰ ਵੀ ਜਲਦੀ ਹੀ ਹੱਲ ਕੀਤਾ ਜਾਵੇਗਾ। ਕਾਊਂਸਲਰ ਗੋਵਰਧਨ ਪੋਪਲੀ ਅਤੇ ਗੁੱਡੂ ਅਗਰਵਾਲ ਨੇ ਕਿਹਾ ਕਿ ਮੋਗਾ ਦੇ ਲਗਭਗ 15..16 ਵਾਰਡਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਸਭ ਤੋਂ ਪਹਿਲਾਂ ਉੱਥੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਅਤੇ ਜੇਕਰ ਕੋਈ ਕੰਮ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਨੂੰ ਸੂਚਿਤ ਵੀ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਵਾਰਡਾਂ ਵਿੱਚ ਸੀਵਰੇਜ ਅਤੇ ਗੰਦੇ ਪਾਣੀ ਦੀ ਬਹੁਤ ਸਮੱਸਿਆ ਹੈ ਅਤੇ ਵਾਰਡਾਂ ਵਿੱਚ ਸੜਕਾਂ ਦੀ ਹਾਲਤ ਵੀ ਮਾੜੀ ਹੈ। ਅਸੀਂ ਅੱਜ ਨਗਰ ਨਿਗਮ ਦੇ ਮੇਅਰ ਨੂੰ ਮਿਲੇ, ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਹੈ।

LEAVE A REPLY

Please enter your comment!
Please enter your name here