ਪੰਜਾਬ ਅੰਮ੍ਰਿਤਸਰ ਦੇ ਪਿੰਡ ਜੋਸ ਮੁਹਾਰ ਪਿੰਡ ਦੇ ਸਰਪੰਚ ਵੱਲੋਂ ਫਾਇਰਿੰਗ/ ਸ਼ਰੇਆਮ ਹਵਾਈ ਫਾਇਰ ਕਰਦੇ ਸਰਪੰਚ ਦੀ ਵੀਡੀਓ ਵਾਇਰਲ/ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ By admin - June 27, 2025 0 3 Facebook Twitter Pinterest WhatsApp ਅੰਮ੍ਰਿਤਸਰ ਵਿਚ ਇਕ ਮੌਜੂਦਾ ਸਰਪੰਚ ਵੱਲੋਂ ਹਵਾਈ ਫਾਇਰਿੰਗ ਕਰਨ ਦੀ ਖਬਰ ਸਾਹਮਣੇ ਆਈ ਐ। ਘਟਨਾ ਅਜਨਾਲਾ ਅਧੀਨ ਆਉਂਦੇ ਪਿੰਡ ਜੋਂਸ ਮੁਹਾਰ ਦੀ ਦੱਸੀ ਜਾ ਰਹੀ ਐ। ਸਰਪੰਚ ਵੱਲੋਂ ਗੋਲੀਆਂ ਚਲਾਏ ਜਾਣ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਸਾਹਮਣੇ ਆਈਆਂ ਤਸਵੀਰਾਂ ਵਿਚ ਸਰਪੰਚ ਘਰ ਦੇ ਅੰਦਰ ਹਵਾਈ ਫਾਇਰ ਕਰਦਾ ਦਿਖਾਈ ਦੇ ਰਿਹਾ ਐ। ਸਰਪੰਚ ਵੱਲੋਂ 5 ਤੋਂ 6 ਰਾਊਡ ਫਾਇਰ ਕੀਤੇ ਗਏ, ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉਧਰ ਘਟਨਾ ਦੀ ਸੀਸੀਟੀਵੀ ਵਾਇਰਲ ਹੋਣ ਬਾਅਦ ਪੁਲਿਸ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ।