ਮੁੱਖ ਮੰਤਰੀ ਮਾਨ ਦੀ ਮਜੀਠੀਆ ਮਾਮਲੇ ’ਚ ਪ੍ਰੈੱਸ ਕਾਨਫਰੰਸ/ ਨਸ਼ਾ ਤਸਕਰਾਂ ਖਿਲਾਫ ਐਕਸ਼ਨ ਬਾਰੇ ਕੀਤੇ ਅਹਿਮ ਖੁਲਾਸੇ/ ਕਿਹਾ, ਛੋਟਿਆਂ ਤੋਂ ਬਾਅਦ ਹੁਣ ਜਰਨੈਲਾਂ ’ਤੇ ਵੀ ਹੋ ਰਹੀ ਐ ਕਾਰਵਾਈ

0
4
   
ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਕਰ ਕੇ ਅਹਿਮ ਖੁਲਾਸੇ ਕੀਤੇ ਨੇ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਸੀ ਜੋ ਹੁਣ ਵਿਸ਼ੇਸ਼ ਮੁਕਾਮ ਤਕ ਪਹੁੰਚੀ ਚੁੱਕੀ ਐ। ਮਜੀਠੀਆ ਦਾ ਨਾਮ ਲਏ ਬਿਨਾਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਛੋਟੇ ਤਸਕਰ ਫੜ੍ਹੇ ਜਾ ਰਹੇ ਸੀ ਅਤੇ ਹੁਣ ਉਨ੍ਹਾਂ ਦੇ ਜਰਨੈਲਾਂ ਨੂੰ ਵੀ ਹੱਥ ਪਾਇਆ ਜਾ ਰਿਹਾ ਐ।  ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਨਸ਼ਿਆਂ ਨਾਲ ਜੁੜੇ ਲੋਕਾਂ ‘ਤੇ ਕੋਈ ਰਹਿਮ ਨਹੀਂ ਹੋਵੇਗਾ ਅਤੇ ਸਭ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੈਂ ਪੰਜਾਬੀਆਂ ਲਈ ਜਵਾਬਦੇਹ ਹਾਂ ਅਤੇ ਉਨ੍ਹਾਂ ਦਾ ਕਰਜ਼ਦਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਇਸ ਅਹੁਦੇ ‘ਤੇ ਬਿਠਾਇਆ ਹੈ। ਸੀਐਮ ਮਾਨ ਨੇ ਕਿਹਾ ਕਿ ਅਸੀਂ ਕਹਿੰਦੇ ਰਹੇ ਹਾਂ ਕਿ ਸਾਡੇ ਕੋਲ ਸਬੂਤ ਆ ਜਾਣ ਦਿਓ, ਬਿਨਾਂ ਸਬੂਤ ਕੋਈ ਕਾਰਵਾਈ ਨਹੀਂ ਕਰ ਰਹੇ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਨਸ਼ਾ ਖਤਮ ਕਰਨ ਦਾ ਵਾਅਦਾ ਸੀ, ਇਸ ਲਈ ਕੁਝ ਸਮਾਂ ਤਾਂ ਲੱਗ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਪੂਰੇ ਜ਼ੋਰਾਂ ਉਤੇ ਹੈ, ਲੋਕ ਫੋਨ ਕਰਕੇ ਇਸਦੀ ਫੀਡਬੈਕ ਵੀ ਦੇ ਰਹੇ ਹਨ। ਲੋਕ ਕਹਿ ਰਹੇ ਹਨ ਕਿ ਹੁਣ ਬਹੁਤ ਫ਼ਰਕ ਪੈ ਗਿਆ ਹੈ। ਜਿਹੜੇ ਪੁਲfਸ ਮੁਲਾਜ਼ਮ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਸਨ ਅਤੇ ਛਾਪਾ ਪੈਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਜਾਣਕਾਰੀ ਦੇ ਦਿੰਦੇ ਸਨ, ਉਨ੍ਹਾਂ ਦੇ ਵੀ ਵੱਡੇ ਪੱਧਰ ‘ਤੇ ਤਬਾਦਲੇ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਹਿੰਦੇ ਆਏ ਹਾਂ ਕਿ ਕਿਸੇ ਦੋਸ਼ੀ ਨੂੰ ਨਹੀਂ ਬਖਸ਼ਾਂਗੇ, ਭਾਵੇਂ ਉਹ ਰਾਜਨੀਤਿਕ ਤੌਰ ਉਤੇ ਵੱਡਾ ਹੋਵੇ ਜਾਂ ਅਫਸਰ ਹੋਵੇ। ਉਨ੍ਹਾਂ ਕਿਹਾ ਕਿ ਨਸ਼ਾ ਮਾਫੀਆ ਨੂੰ ਕਾਫੀ ਹੱਦ ਤੱਕ ਤੋੜਨ ਵਿੱਚ ਕਾਮਯਾਬ ਹੋਏ ਹਾਂ। ਉਨ੍ਹਾਂ ਨੇ ਕਿਹਾ ਕਿ ਨਸ਼ੇ ਵਾਲੇ ਮਾਮਲੇ ਵਿੱਚ ਕਿਸੇ ਉਤੇ ਕੋਈ ਤਰਸ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੱਕੀ ਪੈਰੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਜਿੰਨੇ ਵੀ ਅੰਦਰ ਗਏ ਹਨ ਉਨ੍ਹਾਂ ਵਿੱਚੋਂ 80 ਫੀਸਦੀ ਤੋਂ ਜ਼ਿਆਦਾ ਦੀ ਜ਼ਮਾਨਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਿਹੜੇ ਗ਼ਲਤਫਹਿਮੀ ਵਿੱਚ ਹਨ ਕਿ ਸ਼ਾਇਦ ਸਾਡੇ ਤੱਕ ਹੱਥ ਨਾ ਪਹੁੰਚੇ, ਉਨ੍ਹਾਂ ਨੂੰ ਦੱਸਣਾ ਚਾਹੁੰਦਾ ਕਿ ਕਿਸੇ ਦੀ ਕੋਈ ਜ਼ਮਾਨਤ ਨਹੀਂ ਚੱਲੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੱਲ੍ਹ ਤੋਂ ਇਕ ਗੈਂਗ ਸਾਹਮਣੇ ਆ ਗਿਆ, ਕਿ ਜਿਹੜੇ ਕਹਿੰਦੇ ਸੀ ਛੋਟੀਆਂ ਮੱਛੀਆਂ ਫੜ੍ਹੀ ਜਾਂਦੇ ਹਨ ਵੱਡਿਆਂ ਉਤੇ ਕਾਰਵਾਈ ਨਹੀਂ ਕਰਦੇ ਕੱਲ੍ਹ ਦੇ ਉਨ੍ਹਾਂ ਨਾਲ ਖੜ੍ਹੇ ਹਨ। ਉਹ ਵੀ ਉਨ੍ਹੇ ਹੀ ਦੋਸ਼ੀ ਹਨ ਉਹ ਭਾਵੇਂ ਕਿਸੇ ਵੀ ਪਾਰਟੀ ਦੇ ਪ੍ਰਧਾਨ ਹਨ। ਮੁੱਖ ਮੰਤਰੀ ਨੇ ਕਿਹਾ ਕਿ 29 ਮੋਬਾਈਲ, ਲੈਪਟਾਪ ਹੋਰ ਫੜ੍ਹੇ ਗਏ ਹਨ।  ਸੀਐਮ ਮਾਨ ਨੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਕੱਲ੍ਹ ਤੋਂ ਪਤਾ ਚੱਲ ਗਿਆ ਸਭ ਰਲ ਮਿਲ ਗਏ ਹਨ।

LEAVE A REPLY

Please enter your comment!
Please enter your name here