ਪੰਜਾਬ ਜਲੰਧਰ ਪੁਲਿਸ ਵੱਲੋਂ ਕੈਨੇਡਾ ਭੇਜਣ ਫਰਜ਼ੀਵਾੜੇ ਦਾ ਮੁਖ ਮੁਲਜ਼ਮ ਗ੍ਰਿਫਤਾਰ/ 700 ਵਿਦਿਆਰਥੀਆਂ ਨੂੰ ਫਰਜ਼ੀ ਆਫਰ ਲੇਟਰ ਜ਼ਰੀਏ ਭੇਜਿਆ ਸੀ ਕੈਨੇਡਾ By admin - June 26, 2025 0 4 Facebook Twitter Pinterest WhatsApp ਜਲੰਧਰ ਪੁਲਿਸ ਨੇ ਵਿਦਿਆਰਥੀਆਂ ਨੂੰ ਫਰਜ਼ੀ ਆਫਰ ਲੈਂਟਰਾਂ ਜ਼ਰੀਏ ਕੈਨੇਡਾ ਭੇਜਣ ਮਾਮਲੇ ਦੇ ਮੁੱਖ ਦੋਸ਼ੀ ਬ੍ਰਿਜੇਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਐ। ਪੁਲਿਸ ਦੇ ਦੱਸਣ ਮੁਤਾਬਕ ਬ੍ਰਿਜੇਸ਼ ਮਿਸ਼ਰਾ ਦੋ ਸਾਲ ਪਹਿਲਾਂ ਫਰਜ਼ੀ ਆਫਰ ਲੈਟਰ ਲਗਾ ਕੇ ਵਿਦੇਸ਼ ਭੇਜਣ ਦੇ ਮਾਮਲੇ ਵਿਚ ਕਰੋੜਾਂ ਰੁਪਏ ਦੀ ਠੱਗੀ ਮਾਮਲੇ ਕਾਰਨ ਚਰਚਾ ਵਿਚ ਆਇਆ ਸੀ। ਮਾਮਲਾ ਸੁਰਖੀਆ ਵਿਚ ਆਉਣ ਤੋਂ ਬਾਅਦ ਬ੍ਰਿਜੇਸ ਮਿਸ਼ਰਾ ਕੈਨੇਡਾ ਛੱਡ ਕੇ ਭਾਰਤ ਆ ਗਿਆ ਸੀ। ਮੁਲਜਮ ਹੁਣ ਮੁੜ ਵਿਦੇਸ਼ ਭੱਜਣ ਦੀ ਫਿਰਾਖ ਵਿਚ ਸੀ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਨੂੰ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੁਲਜਮ ਦੇ ਭਾਰਤ ਆਉਣ ਤੋਂ ਬਾਅਦ ਉਸ ਖਿਲਾਫ 9 ਮਾਮਲੇ ਦਰਜ ਕੀਤੇ ਗਏ ਸਨ। ਉਸ ਖਿਲਾਫ ਐਲਓਸੀ ਜਾਰੀ ਕੀਤੀ ਸੀ। ਏਡੀਸੀਪੀ ਨੇ ਦੱਸਿਆ ਕਿ ਹੁਣ ਮੁਲਜ਼ਮ ਦੁਬਾਰਾ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੁਲਜ਼ਮਾਂ ਵਿਰੁੱਧ ਜਾਰੀ LOC ਕਾਰਨ, ਉਸਨੂੰ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਸਟਾਫ ਨੇ ਰੋਕ ਲਿਆ, ਜਿਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਹਵਾਈ ਅੱਡੇ ਦੇ ਸਟਾਫ ਨੇ ਪੁਲਿਸ ਨੂੰ ਦਿੱਤੀ। ਮੁਲਜ਼ਮ ਨੂੰ ਕੱਲ੍ਹ ਗ੍ਰਿਫ਼ਤਾਰ ਕਰਕੇ ਜਲੰਧਰ ਲਿਆਂਦਾ ਗਿਆ, ਜਿਸ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 7 ਦਿਨਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ। ਮੁਲਜ਼ਮ ਇਸ ਮਾਮਲੇ ਦਾ ਮਾਸਟਰਮਾਈਂਡ ਹੈ। ਮੁਲਜ਼ਮਾਂ ਦੇ ਜਾਅਲੀ ਆਫਰ ਲੈਂਟਰਾਂ ਰਾਹੀਂ ਵਿਦੇਸ਼ ਗਏ ਕਈ ਵਿਦਿਆਰਥੀਆਂ ਨੂੰ ਡਿਪੋਰਟ ਹੋਣਾ ਪਿਆ ਸੀ। ਇਸ ਮਾਮਲੇ ਵਿੱਚ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।