ਪੰਜਾਬ ਦੇ ਪਿੰਡਾਂ ਅੰਦਰ ਪਰਵਾਸੀਆਂ ਦੇ ਪੱਕੇ ਵਸੇਬੇ ਦਾ ਮੁੱਦਾ ਲਗਾਤਾਰ ਗਰਮਾਇਆ ਹੋਇਆ ਐ। ਸੂਬੇ ਦੇ ਵੱਖ ਵੱਖ ਇਲਾਕਿਆਂ ਵਿਚੋਂ ਪਿੰਡਾਂ ਵਿਚ ਰਹਿੰਦੇ ਪਰਵਾਸੀਆਂ ਨੂੰ ਬਾਹਰ ਕੱਢਣ ਦੀ ਮੰਗ ਜ਼ੋਰ ਫੜ ਰਹੀ ਐ, ਜਿਸ ਦਾ ਕੁੱਝ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਐ। ਅਜਿਹਾ ਹੀ ਮਾਮਲਾ ਨਾਭਾ ਬਲਾਕ ਦੇ ਪਿੰਡ ਚਹਿਲ ਤੋਂ ਸਾਹਮਣੇ ਆਇਆ ਐ, ਜਿੱਥੇ ਪਿੰਡ ਦੀ ਪੰਚਾਇਤ ਨੇ ਪਰਵਾਸੀਆਂ ਨੂੰ ਬਾਹਰ ਕੱਢਣ ਦਾ ਫੁਰਮਾਨ ਜਾਰੀ ਕੀਤਾ ਐ। ਉਧਰ ਇਸ ਵਰਤਾਰੇ ਨੂੰ ਲੈ ਕੇ ਪਿੰਡ ਵਾਸੀ ਵੀ ਦੋ ਹਿੱਸਿਆਂ ਵਿਚ ਵੰਡੇ ਹੋਏ ਨੇ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਪਿੰਡ ਵਿਚ 4 ਤੋਂ 5 ਹਜ਼ਾਰ ਪਰਵਾਸੀ ਰਹਿੰਦੇ ਨੇ ਜਿਨ੍ਹਾਂ ਕਾਰਨ ਮੂਲ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਪਿੰਡ ਵਾਸੀਆਂ ਦਾ ਇਲਜਾਮ ਐ ਕਿ ਕੁੱਝ ਬਾਹਰੀ ਲੋਕਾਂ ਨੇ ਪਿੰਡ ਵਿਚ ਮਕਾਨ ਬਣਾ ਕੇ ਕਿਰਾਏ ਤੇ ਦਿੱਤੇ ਹੋਏ ਨੇ। ਇਨ੍ਹਾਂ ਪਰਵਾਸੀਆਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੋਈ, ਜਿਸ ਕਾਰਨ ਕਰਾਈਮ ਵੱਧ ਰਿਹਾ ਐ। ਪਿੰਡ ਵਾਸੀਆਂ ਦਾ ਇਲਜਾਮ ਐ ਕਿ ਕੁੱਝ ਲੋਕ ਨਿੱਜੀ ਹਿੱਤਾਂ ਖਾਤਰ ਪਰਵਾਸੀਆਂ ਨੂੰ ਰੱਖਣ ਦੇ ਹਾਮੀ ਨੇ, ਜੋ ਪਿੰਡ ਰਾਹੀਂ ਦਬਾਅ ਬਣਾ ਰਹੇ ਨੇ। ਉਧਰ ਇਸ ਸਬੰਧੀ ਪੁੱਛੇ ਜਾਣ ਤੇ ਸਥਾਨਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਝਗੜੇ ਦੇ ਡਰੋਂ ਕੁੱਢ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜੋ ਵੀ ਲਿਖਤੀ ਸ਼ਿਕਾਇਤ ਮਿਲੇਗੀ, ਉਸ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।